Punjab

ਪੰਜਾਬ ਕੈਬਨਿਟ ਦੀ ਡੇਢ ਘੰਟਾ ਚੱਲੀ ਮੀਟਿੰਗ ’ਚ ਲਿਆ ਅਹਿਮ ਫ਼ੈਸਲਾ

ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਇੱਥੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ ਹੋ ਗਈ। ਇਹ ਮੀਟਿੰਗ ਕਰੀਬ ਡੇਢ ਘੰਟਾ ਚੱਲੀ। ਇਸ ਮੀਟਿੰਗ ’ਚ ਕੈਬਨਿਟ ਨੇ ਕਈ ਅਹਿਮ ਫ਼ੈਸਲੇ ਲਏ।ਸੂਤਰਾਂ ਅਨੁਸਾਰ, ਵੱਡਾ ਫ਼ੈਸਲਾ ਪੰਜਾਬ ’ਚ ਬੇਰੁਜ਼ਗਾਰੀ ਨੂੰ ਲੈ ਕੇ ਹੋਇਆ ਹੈ। ਪੰਜਾਬੀਆਂ ਨੂੰ ਨਿੱਜੀ ਨੌਕਰੀਆਂ ’ਤੇ 75 ਫ਼ੀਸਦੀ ਕੋਟਾ ਦੇਣ ’ਤੇ ਮੰਥਨ ਹੋਇਆ। ਇਸ ਤੋਂ ਇਲਾਵਾ ਪੰਜਾਬ ’ਚ ਨੌਕਰੀਆਂ ਲਈ ਹਰਿਆਣਾ ਦੀ ਤਰਜ਼ ’ਤੇ ਫ਼ੈਸਲਾ ਹੋ ਸਕਦਾ ਹੈ।ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕੈਬਨਿਟ ਦੀ ਹੋਈ ਮੀਟਿੰਗ ਬਾਰੇ ਦੱਸਿਆ ਕਿ ਪੰਜਾਬੀਆਂ ਨੂੰ ਨੌਕਰੀਆਂ ਦੇਣ ਲਈ ਸਬ ਕਮੇਟੀ ਦਾ ਗਠਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ’ਚ ਨੌਜਵਾਨਾਂ ਨੂੰ ਨੌਕਰੀਆਂ ’ਚ ਰਾਖਵਾਂਕਰਨ ਦੇਣ ਦੀ ਵੀ ਤਿਆਰੀ ਕੀਤੀ ਹੈ।ਉਨ੍ਹਾਂ ਕਿਹਾ ਕਿ ਕੈਬਨਿਟ ਨੇ ਇਕ ਹੋਰ ਫ਼ੈਸਲਾ ਲਿਆ ਕਿ ਕੋਵਿਡ ’ਚ ਭਰਤੀ ਨਰਸਾਂ ਅਤੇ ਹੋਰ ਮੈਡੀਕਲ ਸਟਾਫ਼ ਨਹੀਂ ਹਟਾਇਆ ਜਾਵੇਗਾ। ਐਡਵੋਕੇਟ ਜਨਰਲ ਦੀ ਨਿਯੁਕਤੀ ਬਾਰੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫ਼ੈਸਲਾ ਕੱਲ ਸ਼ਾਮ ਤਕ ਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਡੀਜੀਪੀ ਦੀ ਨਿਯੁਕਤੀ ਲਈ ਯੂਪੀਐੱਸਸੀ ਨੂੰ ਪੈਨਲ ਭੇਜਿਆ ਗਿਆ ਹੈ।

Related posts

27 ਫਰਬਰੀ ਨੂੰ ਆਦਿਵਾਸੀਆਂ ਦੇ ਕਤਲੇਆਮ ਖਿਲਾਫ਼ ਰੈਲੀ ਅਤੇ ਮਾਰਚ ਕਰਨ ਦਾ ਐਲਾਨ !

admin

ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ; ਹਰ ਵਿਅਕਤੀ ਨੂੰ ਲਗਾਉਣਾ ਚਾਹੀਦਾ – ਚੇਅਰਮੈਨ ਸ਼ਰਮਾ

admin

ਸਰਕਾਰੇ ਸਾਡੇ ਤਿੰਨ ਨੋਜਵਾਨਾਂ ਨੂੰ ਛੱਡ ਦਿਉ,ਅਸੀ ਸੰਭੂ ਰੇਲਵੇ ਟਰੈਕ ਛੱਡ ਦਿਆਂਗੇ -ਆਗੂ

Bunty