Australia & New Zealand

ਮਹਾਤਮਾ ਗਾਂਧੀ ਦੇ ਬੁੱਤ ਦੀ ਉਦਘਾਟਨ ਵਾਲੇ ਦਿਨ ਹੀ ਭੰਨਤੋੜ

ਮੈਲਬੌਰਨ – ਭਾਰਤ ਸਰਕਾਰ ਵੱਲੋਂ ਤੋਹਫੇ ਵਜੋਂ ਦਿੱਤੇ ਮਹਾਤਮਾ ਗਾਂਧੀ ਦੇ ਕਾਂਸੀ ਦੇ ‘ਬੁੱਤ’ ਦੀ ਮੈਲਬੌਰਨ ਵਿਚ ਭੰਨ-ਤੋੜ ਕੀਤੀ ਗਈ ਹੈ। ਇਸ ਘਟਨਾ ਨੂੰ ਲੈ ਕੇ ਇੰਡੀਅਨ-ਆਸਟ੍ਰੇਲੀਅਨ ਭਾਈਚਾਰੇ ਵਿੱਚ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਮੌਰੀਸਨ ਨੇ 12 ਨਵੰਬਰ ਸ਼ੁੱਕਰਵਾਰ ਨੂੰ ਇਕ ਸਮਾਗਮ ‘ਚ ਭਾਰਤ ਦੇ ਕੌਂਸਲ ਜਨਰਲ ਅਤੇ ਹੋਰ ਨੇਤਾਵਾਂ ਦੇ ਨਾਲ ਰੋਵਿਲ ਸਥਿਤ ਆਸਟ੍ਰੇਲੀਅਨ ਇੰਡੀਅਨ ਕਮਿਊਨਿਟੀ ਸੈਂਟਰ ‘ਚ ਮਹਾਤਮਾ ਗਾਂਧੀ ਦੇ ‘ਬੁੱਤ’ ਦਾ ਉਦਘਾਟਨ ਕੀਤਾ ਸੀ। ਆਸਟ੍ਰੇਲੀਅਨ ਇੰਡੀਅਨ ਕਮਿਊਨਿਟੀ ਸੈਂਟਰ ਨੂੰ ਇਹ ਬੁੱਤ ਭਾਰਤ ਸਰਕਾਰ ਵੱਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਘਟਨਾ ਉਦਘਾਟਨ ਤੋਂ ਕੁੱਝ ਘੰਟਿਆਂ ਬਾਅਦ ਹੀ ਵਾਪਰ ਗਈ। ਅਣਪਛਾਤੇ ਅਪਰਾਧੀਆਂ ਨੇ ਸ਼ੁੱਕਰਵਾਰ ਸ਼ਾਮ 5:30 ਵਜੇ ਅਤੇ ਸ਼ਨੀਵਾਰ ਸ਼ਾਮ 5:30 ਵਜੇ ਦੇ ਵਿਚਕਾਰ ਮੂਰਤੀ ਨੂੰ ਕੱਟਣ ਲਈ ਪਾਵਰ ਟੂਲ ਦੀ ਵਰਤੋਂ ਕੀਤੀ। ਪੁਲਸ ਨੇ ਕਿਹਾ ਕਿ ਨੌਕਸ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਗਵਾਹਾਂ ਨੂੰ ਅੱਗੇ ਆਉਣ ਅਤੇ ਜਾਣਕਾਰੀ ਦੇਣ ਦੀ ਅਪੀਲ ਕਰ ਰਹੇ ਹਨ।

ਇਸ ਸਬੰਧੀ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਹੈ ਕਿ, ”ਇਸ ਪੱਧਰ ਦਾ ਨਿਰਾਦਰ ਦੇਖਣਾ ਸ਼ਰਮਨਾਕ ਅਤੇ ਬੇਹੱਦ ਨਿਰਾਸ਼ਾਜਨਕ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ‘ਚ ਸੱਭਿਆਚਾਰਕ ਸਮਾਰਕਾਂ ‘ਤੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਜੋ ਵੀ ਇਸ ਲਈ ਜ਼ਿੰਮੇਵਾਰ ਹੈ, ਉਸ ਨੇ ਆਸਟ੍ਰੇਲੀਅਨ ਭਾਰਤੀ ਭਾਈਚਾਰੇ ਦਾ ਬਹੁਤ ਅਪਮਾਨ ਕੀਤਾ ਹੈ ਅਤੇ ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ।’

ਆਸਟ੍ਰੇਲੀਆ ਇੰਡੀਆ ਕਮਿਊਨਿਟੀ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਵਾਸਨ ਸ਼੍ਰੀਨਿਵਾਸਨ ਨੇ ਕਿਹਾ ਹੈ ਕਿ ਉਹ ਇਸ ਗੱਲ ਤੋਂ ਦੁਖੀ ਹਨ ਕਿ ਕਿਸੇ ਨੇ ਇਸ ਦੇ ਉਦਘਾਟਨ ਦੇ 24 ਘੰਟਿਆਂ ਦੇ ਅੰਦਰ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ, ਵਿਕਟੋਰੀਆ ਰਾਜ ਵਿੱਚ ਲਗਭਗ 3,00,000 ਭਾਰਤੀ ਰਹਿੰਦੇ ਹਨ ਅਤੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਵਿਕਟੋਰੀਆ ਵਿੱਚ ਅਜਿਹਾ ਹੋ ਸਕਦਾ ਹੈ।ਸ਼੍ਰੀਨਿਵਾਸਨ ਨੇ ਕਿਹਾ ਕਿ ਪੂਰਾ ਦਿਨ ਤੇਜ਼ ਮੀਂਹ ਪੈਣ ਕਾਰਨ ਪੁਲਿਸ ਫਿੰਗਰਪ੍ਰਿੰਟ ਨਹੀਂ ਲੱਭ ਸਕੀ।”

ਇਸੇ ਦੌਰਾਨ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ ਵਿਕਟੋਰੀਆ ਦੇ ਪ੍ਰਧਾਨ ਸੂਰਿਆ ਪ੍ਰਕਾਸ਼ ਸੋਨੀ ਨੇ ਇਸ ਘਟਨਾ ਸਬੰਧੀ ਕਿਹਾ ਹੈ ਕਿ, ”ਕਮਿਊਨਿਟੀ ਡੂੰਘੇ ਸਦਮੇ ਵਿਚ ਅਤੇ ਦੁਖੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕੋਈ ਅਜਿਹੀ ਘਿਨਾਉਣੀ ਹਰਕਤ ਕਿਉਂ ਕਰੇਗਾ।’ ਉਹਨਾਂ ਨੇ ਕਿਹਾ ਕਿ ਰੋਵਿਲ ਸੈਂਟਰ ਵਿਕਟੋਰੀਆ ਰਾਜ ਵਿੱਚ ਪਹਿਲਾ ਭਾਰਤੀ ਕਮਿਊਨਿਟੀ ਸੈਂਟਰ ਹੈ ਅਤੇ 30 ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਇਸ ਨੂੰ ਸਥਾਪਿਤ ਕੀਤਾ ਗਿਆ ਸੀ।”

Related posts

ਕ੍ਰਿਕਟ ਜਗਤ ‘ਚ ਸੋਗ: ਆਸਟ੍ਰੇਲੀਅਨ ਕ੍ਰਿਕਟਰ ਸ਼ੇਨ ਵਾਰਨ ਦਾ ਦੇਹਾਂਤ

admin

Backing Cultural Festivals That Bring Victorians Together !

admin

ਰਿਜ਼ਰਵਾਇਰ ਆਦਮੀ ਰਾਤੋ-ਰਾਤ ਮਾਲੋਮਾਲ ਹੋ ਗਿਆ !

admin