ਚੰਡੀਗੜ੍ਹ – ਦਿੱਲੀ ਅੰਦੋਲਨ 2020-21 ਦੇ ਸ਼ਹੀਦਾਂ ਦੇ ਵਾਰਸਾਂ ਵੱਲੋਂ ਸ੍ਰ. ਭਗਵੰਤ ਮਾਨ ਮੁੱਖ ਮੰਤਰੀ ਦੀ ਰਹਿਨੁਮਾਈ ਹੇਠ ਚੱਲ ਰਹੀ ਸਰਕਾਰ ਦੇ ਖੇਤੀਬਾੜੀ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦਿੱਲੀ ਸ਼ਹੀਦਾਂ ਦੇ ਵਾਰਸਾਂ ਨੂੰ ਦਿੱਤੀਆਂ ਗਈਆਂ 350 ਤੋਂ ਜਿਆਦਾਂ ਨੌਕਰੀਆਂ ਲਈ ਤਹਿ ਦਿਲੋ ਚੰਡੀਗੜ੍ਹ ਵਿਖੇ ਉਹਨਾਂ ਦੀ ਸਰਕਾਰੀ ਕੋਠੀ ਪਹੁੰਚ ਕੇ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਵਾਰਸਾ ਵੱਲੋਂ ਕਿਹਾ ਗਿਆ ਇਹ ਸਰਕਾਰ ਵੱਲੋਂ ਬਿਨਾਂ ਲਾਲਚ ਤੋਂ ਨੌਕਰੀਆਂ ਦਿੱਤੀਆਂ ਗਈਆ, ਇਨ੍ਹਾ ਨੌਕਰੀਆਂ ਲਈ ਕਿਸੇ ਵੀ ਤਰ੍ਹਾ ਦੀ ਕੋਈ ਰਿਸ਼ਵਤ ਆਦਿ ਦੀ ਕਿਸੇ ਵੀ ਪਾਸਿਓ ਕੋਈ ਮੰਗ ਨਹੀ ਹੋਈ। ਸ਼ਹੀਦ ਪ੍ਰੀਵਾਰਾਂ ਦੇ ਬੁਝੇ ਹੋਏ ਚੁੱਲੇ ਮੁੜ ਸੁਰਜੀਤ ਕਰਕੇ ਸ਼ਹੀਦ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟਾਈ। ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਹਾ ਗਿਆ ਸਰਕਾਰ ਸ਼ਹੀਦ ਕਿਸਾਨ ਮਜਦੂਰਾਂ ਦੇ ਨਾਲ ਖੜੀ ਹੈ। ਉਹਨਾਂ ਦੇ ਸਾਰੇ ਮਸਲੇ ਹੱਲ ਕਰਨ ਲਈ ਬਚਨਵੱਧ ਹੈ। ਮੀਟਿੰਗ ਬਹੁਤ ਉਤਸ਼ਾਹਪੂਰਣ ਅਤੇ ਰਚਨਾਤਮਕ ਮਾਹੋਲ ਵਿੱਚ ਹੋਈ।
ਮੀਟਿੰਗ ਦੌਰਾਨ ਬਲਵੀਰ ਭੱਠਲ ਬਰਨਾਲਾ ਵੱਲੋਂ ਸ਼ਹੀਦ ਪ੍ਰੀਵਾਰਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਰਹਿੰਦੀਆਂ ਗੱਲਬਾਤ ਕੀਤੀ ਗਈ ਖੁੱਡੀਆਂ ਵੱਲੋਂ ਹਰੇਕ ਮੰਗ ਨੂੰ ਕਾਨੂੰਨੀ ਮਾਹਰਾਂ ਦੀ ਸਲਾਹ ਲੈਣ ਉਪਰੰਤ ਹੱਲ ਕਰਨ ਦਾ ਪੂਰਨ ਭਰੋਸਾ ਦਵਾਇਆ ਗਿਆ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਅਗਲੇ ਹਫਤੇ ਤੱਕ ਜੋ ਨੌਕਰੀਆਂ ਸਬੰਧੀ ਕੇਸ ਅਪਰੂਵ ਹਨ, ਉਹ ਵੀ ਕਲੀਅਰ ਕਰ ਦਿੱਤੇ ਜਾਣਗੇ। ਮੰਤਰੀ ਨਾਲ ਮੀਟਿੰਗ ਉਪਰੰਤ ਉਹਨਾਂ ਦੇ ਲੜਕੇ ਅਮਿਤ ਖੁੱਡੀਆਂ ਜੀ ਨੂੰ ਵੀ ਮਿਲਿਆ ਗਿਆ ਅਤੇ ਉਹਨਾਂ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਇਨ੍ਹਾ ਮੰਗਾ ਸਬੰਧੀ ਮੰਤਰੀ ਨਾਲ ਡਿਸਕਸ ਮੰਗਾ ਦੇ ਨਿਪਟਾਰੇ ਲਈ ਸ਼ਿਫਾਰਿਸ਼ ਕੀਤੀ ਜਾਵੇਗੀ। ਇਸ ਵਿੱਚ ਗਿਆਨ ਸਿੰਘ ਦੋਦੜਾ ਬੁਢਲਾਡਾ, ਇੰਦਰਜੀਤ ਸਿੰਘ ਬਠਿੰਡਾ, ਕੁਲਵੀਰ ਸਿੰਘ ਗੁਰਦਾਸਪੁਰ, ਬਾਦਲ ਸਿੰਘ ਫਰੀਦਕੋਟ, ਇੰਦਰਜੀਤ ਸਰਾਂ ਵੀ ਹਾਜਰ ਸਨ।
