International

ਫ਼ਿਲੀਪੀਨਜ਼ ’ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ, ਇੱਕ ਝੁਲਸਿਆ

ਮਨੀਲਾ – ਫ਼ਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੇ ਦੱਖਣ-ਪੂਰਬ ਵਿੱਚ ਸਥਿਤ ਕੁਏਜ਼ੋਨ ਸੂਬੇ ਦੇ ਲੁਸੇਨਾ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 1 ਝੁਲਸ ਗਿਆ। ਇਸ ਹਾਦਸੇ ਕਾਰਨ ਇਲਾਕੇ ਦੇ 15 ਘਰ ਸੜ ਕੇ ਸੁਆਹ ਹੋ ਗਏ। ਇੱਕ ਸਪਾਟ ਰਿਪੋਰਟ ਵਿੱਚ, ਲੁਸੇਨਾ ਸ਼ਹਿਰ ਦੀ ਪੁਲੀਸ ਨੇ 4 ਮ੍ਰਿਤਕਾਂ ਦੀ ਪਛਾਣ ਕੀਤੀ, ਜਿਸ ਵਿੱਚ ਇੱਕ 72 ਸਾਲਾ ਅਤੇ ਇੱਕ 65 ਸਾਲਾ ਵਿਅਕਤੀ ਸ਼ਾਮਲ ਹੈ, ਅਤੇ 2 ਹੋਰ 18 ਅਤੇ 8 ਸਾਲ ਦੀ ਉਮਰ ਦੇ ਹਨ। ਇਹ ਸਾਰੇ ਇੱਕ ਘਰ ਵਿੱਚ ਇਕੱਠੇ ਰਹਿ ਰਹੇ ਸਨ।ਪੀੜਤ ਘਰ ਦੇ ਅੰਦਰ ਫ਼ਸੇ ਹੋਏ ਸਨ ਅਤੇ ਉਨ੍ਹਾਂ ਦੇ ਅਵਸ਼ੇਸ਼ ਫ਼ਾਇਰਫ਼ਾਈਟਰਜ਼ ਨੂੰ ਸਫ਼ਾਈ ਦੌਰਾਨ ਮਿਲੇ। ਇੱਕ ਹੋਰ ਪੀੜਤ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਅੱਗ ਸਥਾਨਕ ਸਮੇਂ ਅਨੁਸਾਰ ਤੜਕੇ 3:45 ਵਜੇ ਲੱਗੀ ਅਤੇ ਅੱਗ ਬੁਝਾਊ ਅਮਲੇ ਨੇ ਸਵੇਰੇ 6:26 ’ਤੇ ਅੱਗ ਕਾਬੂ ਪਾ ਲਿਆ। ਅੱਗ ਬੁਝਾਉਣ ਵਾਲੇ ਕਰਮਚਾਰੀ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਜੇ ਵੀ ਜਾਂਚ ਕਰ ਰਹੇ ਹਨ।

Related posts

ਲਾਹੌਰ ’ਚ ਫਿਰ ਤੋੜੀ ਮਹਾਰਾਜਾ ਰਣਜੀਤ ਸਿੰਘ ਦੀ ਮੂਰਤ, ਤੀਜੀ ਵਾਰ ਹੋਇਆ ਹਮਲਾ, ਦੋਸ਼ੀ ਗ੍ਰਿਫ਼ਤਾਰ

Bunty

ਅੱਤਵਾਦ ਨੂੰ ਦਫ਼ਨਾ ਦਿੱਤਾ ਗਿਆ, ਹੁਣ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ: ਅਮਿਤ ਸ਼ਾਹ

Bunty

ਆਈਐੱਸਆਈ ਹੀ ਦੇਖ ਰਹੀ ਹੈ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਸਾਰੇ ਕੰਮ

Bunty