Breaking NewsLatest NewsPunjab

ਫ਼ੈਸਲਾਬਾਦ ਹਵਾਈ ਅੱਡੇ ‘ਤੇ ਪਾਕਿਸਤਾਨੀ ਸਿੱਖਾਂ ਨੂੰ ਭਾਰਤ ਆਉਣ ਤੋਂ ਰੋਕਣਾ ਮੰਦਭਾਗਾ – ਸ ਵਡਾਲਾ, ਸ ਤਲਵੰਡੀ

ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਯੂਥ ਵਿੰਗ ਦੇ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ।
ਚੰਡੀਗੜ੍ਹ – ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਯੂਥ ਵਿੰਗ ਦੇ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਨੇ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੋਸ਼ ਲਗਾਇਆ ਕਿ ਭਾਰਤ ਦੇ ਗੁਰਧਾਮਾਂ ਦੀ ਯਾਤਰਾ ‘ਤੇ ਆ ਰਹੇ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਜਾਇਜ ਵੀਜਾ ਹੋਣ ਦੇ ਬਾਵਜੂਦ ਫੈਸਲਾਬਾਦ ਹਵਾਈ ਅੱਡੇ ‘ਤੇ ਰੋਕਿਆ ਜਾਣਾ, ਬਹੁਤ ਹੀ ਮੰਦਭਾਗਾ ਅਤੇ ਦੁਖਦਾਈ ਘਟਨਾ ਹੈ। ਇਹ ਸ਼ਰਧਾਲੂ ਭਾਰਤ ਵਿੱਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੀ ਯਾਤਰਾ ‘ਤੇ ਆ ਰਹੇ ਸਨ।
ਦੋਹਾਂ ਆਗੂਆਂ ਨੇ ਕਿਹਾ ਕਿ ਵੈਧ ਭਾਰਤੀ ਵੀਜ਼ਾ ਹੋਣ ਦੇ ਬਾਵਜੂਦ, ਪਾਕਿਸਤਾਨੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਐੱਨ.ਓ.ਸੀ ਦੀ ਮੰਗ ਕਰਕੇ ਉਨ੍ਹਾਂ ਨੂੰ ਫਲਾਈਟ ਚੜ੍ਹਨ ਤੋਂ ਰੋਕ ਦਿੱਤਾ। ਦੋਵਾਂ ਦੇਸ਼ਾਂ ਵਿਚਾਲੇ ਵਾਘਾ-ਅਟਾਰੀ ਜ਼ਮੀਨੀ ਰਸਤਾ ਬੰਦ ਹੋਣ ਕਾਰਨ ਇਨ੍ਹਾਂ ਸ਼ਰਧਾਲੂਆਂ ਨੇ ਦੁਬਈ/ਸ਼ਾਰਜਾਹ ਰਾਹੀਂ ਭਾਰਤ ਆਉਣ ਲਈ ਲੱਖਾਂ ਰੁਪਏ ਖਰਚ ਕੇ ਮਹਿੰਗੀਆਂ ਹਵਾਈ ਟਿਕਟਾਂ ਖਰੀਦੀਆਂ ਸਨ। ਪਰ ਹਵਾਈ ਅੱਡੇ ‘ਤੇ ਰੋਕੇ ਜਾਣ ਕਾਰਨ ਉਨ੍ਹਾਂ ਦੀਆਂ ਫਲਾਈਟਾਂ ਮਿਸ ਹੋ ਗਈਆਂ, ਜਿਸ ਨਾਲ ਉਨ੍ਹਾਂ ਦਾ ਭਾਰੀ ਵਿੱਤੀ ਨੁਕਸਾਨ ਹੋਇਆ। ਜਥੇ ਦੇ ਆਗੂਆਂ ਅਨੁਸਾਰ, ਆਮ ਨਾਗਰਿਕਾਂ ਲਈ ਅਜਿਹੀ ਕਿਸੇ ਐੱਨ.ਓ.ਸੀ ਦੀ ਲੋੜ ਨਹੀਂ ਹੁੰਦੀ। ਜੇਕਰ ਕੋਈ ਅਜਿਹੀ ਸ਼ਰਤ ਸੀ ਤਾਂ ਉਨ੍ਹਾਂ ਨੂੰ ਟਿਕਟਾਂ ਬੁੱਕ ਕਰਨ ਵੇਲੇ ਜਾਂ ਪਹਿਲਾਂ ਦੱਸਿਆ ਜਾਣਾ ਚਾਹੀਦਾ ਸੀ। ਪਰ ਹਵਾਈ ਅੱਡੇ ‘ਤੇ ਪਹੁੰਚ ਕੇ ਆਖਰੀ ਸਮੇਂ ‘ਤੇ ਯਾਤਰਾ ਦਾ ਰੋਕਿਆ ਜਾਣਾ, ਬਹੁਤ ਹੀ ਨਿਰਾਸ਼ਾਜਨਕ ਹੈ। ਦੋਹਾਂ ਆਗੂਆਂ ਨੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਮ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਦਿਆਂ, ਨਿਯਮਾਂ ਨੂੰ ਹੋਰ ਸੌਖੇ ਬਣਾਉਣਾ ਚਾਹੀਦਾ ਹੈ ਅਤੇ ਵਾਹਗਾ ਬਾਰਡਰ ਤੁਰੰਤ ਖੋਲ੍ਹਣਾ ਚਾਹੀਦਾ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

Related posts

ਮੀਤ ਹੇਅਰ ਵੱਲੋਂ ਊਰਜਾ ਸੰਭਾਲ ਉਪਾਵਾਂ ਨੂੰ ਅਪਣਾਉਣ ਵਾਲੀਆਂ ਸੰਸਥਾਵਾਂ ਦਾ ਸਨਮਾਨ

Bunty

ਯੂਥ ਅਕਾਲੀ ਦਲ ਵੱਲੋਂ ਮਜੀਠੀਆ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ‘ਤੇ ਜ਼ਿਲ੍ਹਾ ਹੈਡਕੁਆਟਰਾਂ ’ਤੇ ਵਿਸ਼ਾਲ ਧਰਨੇ

Bunty

ਹੁਣ ਪੰਜਾਬ ਦੇ ਮੰਤਰੀਆਂ ‘ਚ ਵਿਭਾਗਾਂ ਨੂੰ ਲੈਕੇ ਖਿੱਚੋਤਾਣ !

admin