Bollywood

ਫੌਜਾ ਸਿੰਘ ‘ਤੇ ਬਣੇਗੀ ਬਾਲੀਵੁੱਡ ਫਿਲਮ

ਮੁੰਬਈ – ਮਸ਼ਹੂਰ ਮਰਹੂਮ ਲੇਖਕ ਖੁਸ਼ਵੰਤ ਸਿੰਘ ਦੀ ਕਿਤਾਬ ‘ਟਰਬਨ ਟੋਰਨੈਡੋ’ ਉੱਤੇ ਫਿਲਮ ਬਣਨ ਜਾ ਰਹੀ ਹੈ | ਇਹ ਫਿਲਮ 109 ਸਾਲਾ ਦੌੜਾਕ ਫੌਜਾ ਸਿੰਘ ‘ਤੇ ਅਧਾਰਤ ਹੋਵੇਗੀ ਤੇ ਫਿਲਮ ਦਾ ਨਾਂਅ ‘ਫੌਜਾ’ ਹੋਵੇਗਾ | ਫਿਲਮ ਨੂੰ ਓਮੰਗ ਕੁਮਾਰ ਬਣਾ ਰਹੇ ਹਨ, ਜਿਹੜੇ ਇਸ ਤੋਂ ਪਹਿਲਾਂ ‘ਮੈਰੀਕਾਮ’ ਤੇ ‘ਸਰਬਜੀਤ’ ਵਰਗੀਆਂ ਫਿਲਮਾਂ ਬਣਾ ਚੁੱਕੇ ਹਨ | ਓਮੰਗ ਨੇ ਦੱਸਿਆ ਕਿ ਫੌਜਾ ਸਿੰਘ ਦੀ ਕਹਾਣੀ ਉਨ੍ਹਾ ਵਿਰੁੱਧ ਡਾਹੇ ਅੜਿੱਕਿਆਂ ਅਤੇ ਇੱਛਾ-ਸ਼ਕਤੀ ਨਾਲ ਪੈਰਾਂ ਉੱਤੇ ਖੜ੍ਹੇ ਹੋਣ ਨੂੰ ਦਰਸਾਉਂਦੀ ਹੈ | ਫਿਲਮ ਦੇ ਸਹਿ-ਨਿਰਮਾਤਾ ਰਾਜ ਸ਼ਾਂਡਿਲਯ ਨੇ ਦੱਸਿਆ—ਫੌਜਾ ਸਿੰਘ ਇਕ ਅਸਲੀ ਹੀਰੋ ਹਨ | ਇਹ ਫਿਲਮ ਸਾਨੂੰ ਅਜਿਹੇ ਸਫਰ ‘ਤੇ ਲੈ ਜਾਵੇਗੀ, ਜਿਥੇ ਸਾਨੂੰ ਅਹਿਸਾਸ ਹੋਵੇਗਾ ਕਿ ਸਾਡੇ ਦਾਦਾ-ਦਾਦੀ ਕਿਹੜੇ ਉਤਰਾਵਾਂ-ਚੜ੍ਹਾਵਾਂ ਤੋਂ ਗੁਜ਼ਰੇ |

Related posts

ਵਿਰਾਟ ਕੋਹਲੀ ਨੂੰ ਲਵਲੀ ਪ੍ਰੋਫੈ਼ਸ਼ਨਲ ਯੂਨੀਵਰਸਿਟੀ ਦੀ ਪੋਸਟ ‘ਤੇ ਨੋਟਿਸ ਕਿਉਂ ਮਿਲਆ?

admin

ਅਭਿਨੇਤਾ ਨੇ ਕੋਰੋਨਾ ਨਾਲ ਲੜਨ ਲਈ ਦਾਨ ਕੀਤਾ ਰੋਬੋਟ, ਸਿਹਤ ਕਰਮੀ ਦੀ ਥਾਂ ਨਿਭਾਏਗਾ ਸੇਵਾ

admin

ਵਰੁਣ ਧਵਨ ਤੇ ਜਾਹਨਵੀ ਕਪੂਰ ਦੀ ਜੋੜੀ ਹੁਣ ਮਚਾਵੇਗੀ ‘ਬਵਾਲ

Bunty