ਲੰਡਨ – ਬਰਤਾਨੀਆ ‘ਚ ਕੋਰੋਨਾ ਇਨਫੈਕਸ਼ਨ ਨਾਲ ਇਕ ਦਿਨ ‘ਚ ਹੋਣ ਵਾਲੀਆਂ ਮੌਤਾਂ ਦਾ ਰਿਕਾਰਡ ਬਣ ਗਿਆ ਹੈ। ਪਿਛਲੇ ਇਕ ਦਿਨ ‘ਚ ਕੁਲ 174 ਮੌਤਾਂ ਹੋਈਆਂ ਹਨ। ਜਦਕਿ ਇਸ ਤੋਂ ਪਹਿਲਾਂ, 12 ਮਾਰਚ ਨੂੰ ਕੋਰੋਨਾ ਇਨਫੈਕਸ਼ਨ ਨਾਲ 175 ਮੌਤਾਂ ਹੋਈਆਂ ਹਨ। ਜਦਕਿ ਇਸ ਤੋਂ ਪਹਿਲਾਂ, 12 ਮਾਰਚ ਨੂੰ ਕੋਰੋਨਾ ਇਨਫੈਕਸ਼ਨ ਨਾਲ 175 ਮੌਤਾਂ ਹੋਈਆਂ ਸਨ। ਉੱਥੇ ਹੀ ਆਸਟ੍ਰੇਲੀਆ ‘ਚ ਕੋਰੋਨਾ ਇਨਫੈਕਸ਼ਨ ਦਾ ਇਕ ਹਫ਼ਤੇ ‘ਚ ਤੀਜਾ ਰਿਕਾਰਡ ਬਣਿਆ ਹੈ। ਬੁੱਧਵਾਰ ਨੂੰ ਆਸਟ੍ਰੇਲੀਆ ਭਰ ‘ਚ ਕੋਰੋਨਾ ਇਨਫੈਕਸ਼ਨ ਦੇ ਕੁਲ 973 ਮਾਮਲੇ ਦਰਜ ਕੀਤੇ ਗਏ ਸਨ।ਸਿਡਨੀ ਨਿਊ ਸਾਊਥ ਵੇਲਸ ‘ਚ ਲਾਕਡਾਊਨ ਦੇ ਬਾਵਜੂਦ ਹਾਲਾਤ ‘ਚ ਸੁਧਾਰ ਨਹੀਂ ਹੈ। ਇਸੇ ਦੌਰਾਨ ਨਿਊਜ਼ੀਲੈਂਡ ‘ਚ ਇਨਫੈਕਸ਼ਨ ਫੈਲਣ ਨਾਲ 210 ਨਵੇਂ ਮਾਮਲੇ ਦਰਜ ਕੀਤੇ ਗਏ ਹਨ।ਦੂਜੇ ਪਾਸੇ ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਕੋਰੋਨਾ ਇਨਫੈਕਸ਼ਨ ਬਾਰੇ ਐਮਰਜੈਂਸੀ ਦੀ ਮਿਆਦ ਅੱਗੇ ਵਧਾ ਦਿੱਤੀ ਗਈ ਹੈ। ਇਸ ਪਿੱਛੇ ਹਫ਼ਤੇ ਹੀ 12 ਸਤੰਬਰ ਤਕ ਲਈ ਐਲਾਨ ਕੀਤਾ ਗਿਆ ਹੈ।ਇਸ ਤੋਂ ਇਲਾਵਾ, ਪਾਕਿਸਤਾਨ ‘ਚ ਪਿਛਲੇ ਤਿੰਨ ਮਹੀਨਿਆਂ ‘ਚ ਕੋਰੋਨਾ ਇਨਫੈਕਸ਼ਨ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਪਿਛਲੇ 24 ਘੰਟੇ ‘ਚ 141 ਹੋਰ ਮੌਤਾਂ ਹੋਈਆਂ ਹਨ। ਇਸ ਦੌਰਾਨ 4,199 ਇਨਫੈਕਸ਼ਨ ਦੇ ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ, ਜਦਕਿ ਨੌਂ ਮਈ ਤੋਂ ਲੈ ਕੇ ਹੁਣ ਤਕ ਤਾਇਵਾਨ ‘ਚ ਇਕ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।