International

ਬਾਇਡਨ ਨੇ ਚੀਨ ਨੂੰ ਦਿੱਤੀ ਚਿਤਾਵਨੀ

ਵਾਸ਼ਿੰਗਟਨ – ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਂਸੀ ਪੇਲੋਸੀ ਦੀ ਤਾਇਵਾਨ ਯਾਤਰਾ ਤੋਂ ਬਾਅਦ ਚੀਨ ਨਾਲ ਵਧਿਆ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਵਿਚਾਲੇ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਇੰਟਰਵਿਊ ’ਚ ਇਹ ਕਹਿ ਕੇ ਮਾਮਲਾ ਹੋਰ ਭਖਾ ਦਿੱਤਾ ਹੈ ਕਿ ਜੇ ਚੀਨ ਆਜ਼ਾਦ ਤਾਇਵਾਨ ’ਤੇ ਹਮਲਾ ਕਰੇਗਾ ਤਾਂ ਅਮਰੀਕੀ ਫੌਜ ਉਸਦੀ ਰੱਖਿਆ ਕਰੇਗੀ।
ਐਤਵਾਰ ਨੂੰ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ‘60 ਮਿਨਟਸ’ ’ਚ ਇੰਟਰਵਿਊ ਦੌਰਾਨ ਬਾਇਡਨ ਤੋਂ ਜਦੋਂ ਪੁੱਛਿਆ ਗਿਆ ਕਿ ਜੇ ਚੀਨ ਤਾਇਵਾਨ ’ਤੇ ਹਮਲਾ ਕਰੇਗਾ ਤਾਂ ਕੀ ਅਮਰੀਕੀ ਫੋਰਸ ਤੇ ਲੋਕ ਉਸਦੀ ਰੱਖਿਆ ਕਰਨਗੇ ਤਾਂ ਇਸਦਾ ਜਵਾਬ ਬਾਇਡਨ ਨੇ ਹਾਂ ’ਚ ਦਿੱਤਾ। ਹਾਲਾਂਕਿ ਜਦੋਂ ਵ੍ਹਾਈਟ ਹਾਊਸ ਨੂੰ ਇਸ ’ਤੇ ਬਿਆਨ ਦੇਣ ਲਈ ਕਿਹਾ ਗਿਆ ਤਾਂ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਤਾਇਵਾਨ ਪ੍ਰਤੀ ਅਮਰੀਕੀ ਨੀਤੀ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਨੀਤੀ ਦੇ ਅਨੁਸਾਰ, ਅਮਰੀਕਾ ਤਾਇਵਾਨ ਮਾਮਲੇ ਨੂੰ ਸ਼ਾਂਤੀ ਨਾਲ ਨਿਪਟਾਉਣ ਦਾ ਪੱਖ ਪੂਰਦਾ ਹੈ ਪਰ ਇਸ ਵਿਚ ਸਪਸ਼ਟ ਨਹੀਂ ਹੈ ਕਿ ਜੇ ਚੀਨ ਹਮਲਾ ਕਰੇਗਾ ਤਾਂ ਅਮਰੀਕਾ ਤਾਇਵਾਨ ਦੀ ਰੱਖਿਆ ਕਰੇਗਾ। ਬਾਇਡਨ ਦੇ ਬਿਆਨ ’ਤੇ ਹਾਲੇ ਚੀਨ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

Related posts

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

admin

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

admin

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ

admin