Bollywood Articles India Women's World

ਬਾਲੀਵੁੱਡ ਦੀ ਮਸ਼ਹੂਰ ਐਕਟਰੇਸ ਚਲਦੀ ਟ੍ਰੇਨ ‘ਚੋਂ ਛਾਲ ਮਾਰਨ ਕਰਕੇ ਗੰਭੀਰ ਜ਼ਖਮੀ !

ਬਾਲੀਵੁੱਡ ਫਿਲਮਾਂ ਦੀ ਮਸ਼ਹੂਰ ਐਕਟਰੇਸ ਕਰਿਸ਼ਮਾ ਸ਼ਰਮਾ ਜੋ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ।

ਬਾਲੀਵੁੱਡ ਫਿਲਮਾਂ ਦੀ ਮਸ਼ਹੂਰ ਐਕਟਰੇਸ ਕਰਿਸ਼ਮਾ ਸ਼ਰਮਾ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਅਤੇ ਉਸ ਵਲੋਂ ਚਲਦੀ ਟ੍ਰੇਨ ਦੇ ਵਿੱਚੋਂ ਛਾਲ ਮਾਰਨ ਕਾਰਣ ਗੰਭੀਰ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਬਾਲੀਵੁੱਡ ਦੇ ਕਈ ਸੀਰੀਅਲਾਂ ਅਤੇ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਐਕਟਰੇਸ ਕਰਿਸ਼ਮਾ ਸ਼ਰਮਾ ਮੁੰਬਈ ਦੀ ਲੋਕਲ ਟ੍ਰੇਨ ਵਿਚੋਂ ਛਾਲ ਮਾਰਨ ਕਾਰਣ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। ਐਕਟਰੇਸ ਨੇ ਸੋਸ਼ਲ ਮੀਡੀਆ ਉਪਰ ਆਪਣੇ ਨਾਲ ਹੋਏ ਹਾਦਸੇ ਦਾ ਜ਼ਿਕਰ ਕੀਤਾ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਹਾਦਸੇ ਵਾਰੇ ਜਾਣਕਾਰੀ ਦਿੱਤੀ ਹੈ। ਐਕਟਰੇਸ ਨੇ ਦੱਸਿਆ ਕਿ ਉਹ ਮੁੰਬਈ ਦੀ ਲੋਕਲ ਟ੍ਰੇਨ ਰਾਹੀਂ ਚਰਚਗੇਟ ਜਾ ਰਹੀ ਸੀ। ਅਚਾਨਕ ਘਬਰਾਹਟ ਦੇ ਕਾਰਣ ਉਸਨੇ ਚੱਲਦੀ ਟ੍ਰੇਨ ਵਿੱਚੋਂ ਛਾਲ ਮਾਰ ਦਿੱਤੀ। ਇਸ ਕਾਰਣ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹੈ।

‘ਰਾਗਿਨੀ ਐਮਐਮਐਸ ਰਿਟਰਨਜ਼’ ਅਤੇ ‘ਪਿਆਰ ਕਾ ਪੰਚਨਾਮਾ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਐਕਟਰੇਸ ਕਰਿਸ਼ਮਾ ਸ਼ਰਮਾ ਨੇ ਆਪਣੇ ਨਾਲ ਵਾਪਰੇ ਇਸ ਵੱਡੇ ਹਾਦਸੇ ਦੀ ਜਾਣਕਾਰੀ ਖੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਐਕਟਰੇਸ ਨੇ ਪੋਸਟ ਵਿੱਚ ਦੱਸਿਆ ਕਿ, “ਉਹ ਮੁੰਬਈ ਦੀ ਲੋਕਲ ਟ੍ਰੇਨ ਰਾਹੀਂ ਸ਼ੂਟਿੰਗ ਲਈ ਚਰਚਗੇਟ ਜਾ ਰਹੀ ਸੀ। ਮੈਂ ਸਾੜੀ ਪਹਿਨ ਕੇ ਟ੍ਰੇਨ ਫੜਨ ਦਾ ਫੈਸਲਾ ਕੀਤਾ। ਜਿਵੇਂ ਹੀ ਉਹ ਟ੍ਰੇਨ ਵਿੱਚ ਚੜ੍ਹੀ ਟ੍ਰੇਨ ਦੀ ਰਫ਼ਤਾਰ ਵਧ ਗਈ ਅਤੇ ਉਸਦੇ ਦੋਸਤ ਟ੍ਰੇਨ ਨੂੰ ਨਹੀਂ ਫੜ ਸਕੇ। ਮੈਂ ਦੇਖਿਆ ਕਿ ਮੇਰੇ ਦੋਸਤ ਟ੍ਰੇਨ ਉਪਰ ਚੜ੍ਹ ਨਹੀਂ ਸਕੇ। ਇਸ ਡਰ ਦੇ ਮਾਰੇ ਘਬਰਾ ਕੇ ਮੈਂ ਟ੍ਰੇਨ ਦੇ ਵਿੱਚੋਂ ਛਾਲ ਮਾਰ ਦਿੱਤੀ ਅਤੇ ਮੈਂ ਗੰਭੀਰ ਜ਼ਖਮੀਂ ਹੋ ਗਈ। ਮੈਂ ਡਾਕਟਰਾਂ ਦੀ ਨਿਗਰਾਨੀ ਹੇਠ ਹਾਂ, ਅਤੇ ਬਹੁਤ ਦਰਦ ਹੋ ਰਿਹਾ ਹੈ ਪਰ ਮੈਂ ਮਜ਼ਬੂਤ ਹਾਂ। ਕਿਰਪਾ ਕਰਕੇ ਮੇਰੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰੋ ਅਤੇ ਮੈਨੂੰ ਆਪਣਾ ਪਿਆਰ ਭੇਜੋ। ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ।”

ਇਸ ਦੇ ਨਾਲ ਹੀ ਐਕਟਰੇਸ ਦੇ ਇੱਕ ਦੋਸਤ ਨੇ ਹਸਪਤਾਲ ਤੋਂ ਆਪਣੀ ਫੋਟੋ ਸਾਂਝੀ ਕਰਦਿਆਂ ਲਿਖਿਆ ਹੈ ਕਿ, ‘ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਕਰਿਸ਼ਮਾ ਨਾਲ ਅਜਿਹਾ ਹੋਇਆ ਹੈ। ਮੇਰੀ ਦੋਸਤ ਟ੍ਰੇਨ ਤੋਂ ਡਿੱਗ ਗਈ। ਉਸਨੂੰ ਕੁੱਝ ਯਾਦ ਨਹੀਂ ਹੈ। ਅਸੀਂ ਉਸਨੂੰ ਜ਼ਮੀਨ ‘ਤੇ ਪਈ ਹੋਈ ਦੇਖਿਆ ਅਤੇ ਉਸਨੂੰ ਤੁਰੰਤ ਹਸਪਤਾਲ ਲਿਆਂਦਾ। ਡਾਕਟਰ ਅਜੇ ਵੀ ਸਥਿਤੀ ਦੀ ਜਾਂਚ ਕਰ ਰਹੇ ਹਨ। ਜਲਦੀ ਠੀਕ ਹੋ ਜਾਓ।’

ਕਰਿਸ਼ਮਾ ਸ਼ਰਮਾ ਨੇ ਬਾਲੀਵੁੱਡ ਦੀਆਂ ‘ਰਾਗਿਨੀ ਐਮਐਮਐਸ ਰਿਟਰਨਜ਼’, ‘ਪਿਆਰ ਕਾ ਪੰਚਨਾਮਾ 2’ ਅਤੇ ‘ਉਜੜਾ ਚਮਨ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੋਇਆ ਹੈ। ਇਹਨਾਂ ਤੋਂ ਇਲਾਵਾ ਉਸਨੇ ਕਈ ਵੈੱਬ ਸੀਰੀਜ਼ ਵਿੱਚ ਵੀ ਕੰਮ ਕੀਤਾ ਹੈ।

Related posts

‘ਗਊ ਸੈਰ-ਸਪਾਟਾ’ ਰਾਹੀਂ ਯੂਪੀ ਵਿੱਚ ਪੇਂਡੂ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ

admin

ਵਿਸ਼ਵ ਪੇਂਡੂ ਮਹਿਲਾ ਦਿਵਸ: ਪੇਂਡੂ ਔਰਤਾਂ ਸਮਾਜ ਦੀਆਂ ਆਰਕੀਟੈਕਟ ਹਨ

admin

Sydney Opera House Glows Gold for Diwali

admin