Punjab

30 ਸਾਲਾ ਬਾਡੀ ਬਿਲਡਰ ਰਣ ਸਿੰਘ ਦੀ ਮੌਤ ਨਾਲ ਖੇਡ ਜਗਤ ਗਮਗੀਨ

ਰਣ ਸਿੰਘ, ਬਾਡੀ ਬਿਲਡਰ।

ਹੁਸ਼ਿਆਰਪੁਰ – ਅੰਤਰਰਾਸ਼ਟਰੀ ਪੱਧਰ ਦੇ ਨੌਜਵਾਨ ਬਾਡੀ ਬਿਲਡਰ ਰਣ ਸਿੰਘ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਦੇ ਨਾਲ ਖੇਡ ਜਗਤ ਦੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਅੱਜ ਬਾਅਦ ਦੁਪਹਿਰ ਰਣ ਸਿੰਘ ਦੀ ਸਿਹਤ ਅਚਾਨਕ ਵਿਗੜਣ ਤੋਂ ਬਾਅਦ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਣ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਾਰਣ ਉਸਦੀ ਮੌਤ ਹੋ ਗਈ।

ਰਣ ਸਿੰਘ ਨੇ ਖੇਡ ਜਗਤ ਵਿੱਚ ਆਪਣਾ ਅਤੇ ਆਪਣੇ ਇਲਾਕੇ ਦਾ ਨਾਮ ਖੂਬ ਰੌਸ਼ਨ ਕੀਤਾ ਹੋਇਆ ਸੀ। ਉਸ ਨੇ ਆਸਟ੍ਰੇਲੀਆ ਸਮੇਤ ਕਈ ਹੋਰ ਅੰਤਰਰਾਸ਼ਟਰੀ ਪੱਧਰ ਦੇ ਖਿਤਾਬ ਆਪਣੇ ਨਾਮ ਕੀਤੇ ਹੋਏ ਸਨ। ਇਸ ਹੋਣਹਾਰ ਖਿਡਾਰੀ ਦੀ ਬੇਵਕਤੀ ਮੌਤ ਕਾਰਣ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ।

ਬਾਡੀ ਬਿਲਡਰ ਰਣ ਸਿੰਘ ਆਪਣੇ ਬਚਪਨ ਤੋਂ ਹੀ ਇਸ ਬਾਡੀ ਬਿਲਡਿੰਗ ਦਾ ਸ਼ੌਂਕ ਰੱਖਦਾ ਸੀ ਤੇ ਜਿਸ ਨੇ ਪੰਜਾਬ ਨਹੀਂ ਬਲਕਿ ਦੇਸ਼ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਆਪਣੀ ਬਾਡੀ ਬਿਲਡਿੰਗ ਮੁਕਾਬਲਆਿਂ ਦੇ ਵਿੱਚ ਭਾਗ ਲੈ ਕੇ ਕਈੇ ਇਨਾਮ ਹਾਸਲ ਕੀਤੇ ਹੋਏ ਸਨ। ਰਣ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ ਪਤਨੀ ਅਤੇ ਦੋ ਸਾਲਾਂ ਪੁੱਤਰੀ ਨੂੰ ਛੱਡ ਗਿਆ ਹੈ।

Related posts

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਦੀ ਬਰਸੀ ਤੇ ਉਨ੍ਹਾਂ ਨੂੰ ਨਿੱਘੀ ਸਰਧਾਂਜਲੀ ਭੇਂਟ

Bunty

ਸੰਧਵਾਂ ਨੇ ਇਨਸਾਫ਼ ਮੋਰਚੇ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ, ਬੇਅਦਬੀ ਤੇ ਗੋਲ਼ੀ ਕਾਂਡ ਦਾ ਇਨਸਾਫ ਲੈਣ ਲਈ ਸਰਕਾਰ ਨੂੰ ਦਿੱਤੇ ਪੰਦਰਾਂ ਦਿਨ

Bunty

ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਪੰਜਾਬ ਦੇ ਮੁੱਦਿਆਂ ਉਤੇ ਕੇਜਰੀਵਾਲ ਨਾਲ ਮੀਟਿੰਗ

Bunty