India

ਬੂਸਟਰ ਡੋਜ਼ ਤੇ ਕਿਸ਼ੋਰਾਂ ਦੇ ਟੀਕਾਕਰਨ ਨੂੰ ਲੈ ਕੇ ਜਲਦ ਆਵੇਗੀ ਵਿਆਪਕ ਨੀਤੀ

ਨਵੀਂ ਦਿੱਲੀ – ਕੋਵਿਡ-19 ਟਾਸਕ ਫੋਰਸ ਦੇ ਪ੍ਰਧਾਨ ਡਾ. ਐੱਨਕੇ ਅਰੋੜਾ ਨੇ ਸੋਮਵਾਰ ਨੂੰ ਦੱਸਿਆ ਕਿ ਟੀਕਾਕਰਨ ਅਭਿਆਨ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ   ਵੱਲੋਂ ਵਾਧੂ ਤੇ ਬੂਸਟਰ ਖੁਰਾਕਾਂ ਬਾਰੇ ਇਕ ਵਿਆਪਕ ਨੀਤੀ ਅਗਲੇ ਦੋ ਹਫ਼ਤਿਆਂ ਵਿਚ ਜਨਤਕ ਕੀਤੀ ਜਾਵੇਗੀ। ਇੰਨਾ ਹੀ ਨਹੀਂ, 18 ਸਾਲ ਤੋਂ ਘੱਟ ਉਮਰ ਦੇ 44 ਕਰੋੜ ਬੱਚਿਆਂ ਦੇ ਟੀਕਾਕਰਨ ਦੀ ਵਿਆਪਕ ਯੋਜਨਾ ਵੀ ਜਲਦੀ ਹੀ ਜਨਤਕ ਕੀਤੀ ਜਾਵੇਗੀ।

ਡਾ.ਐੱਨਕੇ.ਅਰੋੜਾ ਨੇ ਦੱਸਿਆ ਕਿ ਬੱਚਿਆਂ ਦੇ ਟੀਕਾਕਰਨ ਵਿਚ ਕਿਸ ਨੂੰ ਪਹਿਲ ਦਿੱਤੀ ਜਾਣੀ ਹੈ, ਇਸ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ ਤਾਂ ਜੋ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਕੋਰੋਨਾ ਇਨਫੈਕਸ਼ਨ ਤੋਂ ਬਚਾਉਣ ਲਈ ਕੋਵਿਡ ਵਿਰੋਧੀ ਟੀਕਾ ਲਗਾਇਆ ਜਾ ਸਕੇ। ਬਿਮਾਰ ਬੱਚਿਆਂ ਦੇ ਟੀਕਾਕਰਨ ਤੋਂ ਬਾਅਦ ਸਿਹਤਮੰਦ ਬੱਚਿਆਂ ਨੂੰ ਕੋਵਿਡ ਵਿਰੋਧੀ ਟੀਕੇ ਲਗਾਏ ਜਾਣਗੇ।

Related posts

4 ਦਿਨ ਬਾਅਦ ਫਰਾਂਸ ਤੋਂ ਮੁੰਬਈ ਪੁੱਜਾ ਜਹਾਜ਼, ਮਨੁੱਖੀ ਤਸਕਰੀ ਦੇ ਸ਼ੱਕ ’ਚ ਰੋਕੀ ਗਈ ਸੀ ਫਲਾਈਟ

Bunty

ਕਰੀਬ ਦੋ ਮਹੀਨਿਆਂ ਬਾਅਦ ਕਿਸਾਨ ਆਗੂਆਂ ਦੇ ਸੋਸ਼ਲ ਮੀਡੀਆ ਖਾਤੇ ਬਹਾਲ

Bunty

ਬਿਲਕਿਸ ਬਾਨੋ ਮਾਮਲਾ : 3 ਦੋਸ਼ੀਆਂ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

Bunty