BollywoodNewsBreaking NewsLatest News

ਬੇਹੱਦ ਅਜੀਬ ਹੈ ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਦੇ ਵਿਆਹ ਦਾ ਇੰਵੀਟੇਸ਼ਨ

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਛੋਟੀ ਬੇਟੀ ਅਤੇ ਸੋਨਮ ਕਪੂਰ ਦੀ ਭੈਣ ਰੀਆ ਕਪੂਰ ਹਾਲ ਹੀ ਵਿਆਹ ਦੇ ਬੰਧਨ ’ਚ ਬੱਝੀ ਹੈ। ਰੀਆ ਨੇ ਆਪਣੇ ਬੁਆਏ ਫ੍ਰੈਂਡ ਕਰਨ ਬੁਲਾਨੀ ਨਾਲ ਸੱਤ ਫੇਰੇ ਲਈ ਹਨ। ਦੋਵਾਂ ਨੇ ਇਕ-ਦੂਸਰੇ ਨਾਲ ਲੰਬੇ ਸਮੇਂ ਤਕ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫ਼ੈਸਲਾ ਕੀਤਾ। ਰੀਆ ਅਤੇ ਕਰਨ ਦੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ ’ਚ ਕਰਨ ਅਤੇ ਰੀਆ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੇ ਹਨ। ਇਸੀ ਦੌਰਾਨ ਹੁਣ ਦੋਵਾਂ ਦੇ ਵਿਆਹ ਦੇ ਕਾਰਡ ਦੀ ਪਹਿਲੀ ਝਲਕ ਸਾਹਮਣੇ ਆਈ ਹੈ।
ਰੀਆ ਕਪੂਰ ਅਤੇ ਕਰਨ ਬੁਲਾਨੀ ਦੇ ਵਿਆਹ ਦੇ ਕਾਰਡ ਦੀ ਇਕ ਝਲਕ ਐਕਟਰ ਜੈਕੀ ਸ਼ਰਾਫ ਦੀ ਪਤਨੀ ਆਯਸ਼ਾ ਸ਼ਰਾਫ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਕਾਰਡ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਯਸ਼ਾ ਨੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਹੈ। ਇਸ ਕਾਰਡ ’ਚ ਲਿਖਿਆ ਹੈ, ‘ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ 14.08.21 ਨੂੰ ਕਰਨ ਅਤੇ ਰੀਆ ਦਾ ਵਿਆਹ ਘਰ ’ਚ ਇਕ ਛੋਟਾ ਜਿਹਾ ਸਮਾਗਮ ਕਰਵਾ ਕੇ ਹੋਇਆ ਸੀ। ਸਾਡੇ ਸਮੇਂ ਦੀ ਸਥਿਤੀਆਂ ਨੇ ਸਾਨੂੰ ਆਪਣੇ ਕਈ ਪਿਆਰਿਆਂ ਨੂੰ ਆਪਣੇ ਵਿਆਹ ’ਚ ਬੁਲਾਉਣ ਤੋਂ ਰੋਕ ਦਿੱਤਾ।’

Related posts

ਪਟਨੀਟੌਪ ਸ਼ਿਵਗੜ੍ਹ ਧਾਰ ਖੇਤਰ ‘ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ

Bunty

“Bhool Bhulaiyaa 3” Emerges as the Most Anticipated Diwali Blockbuster

admin

ਜਾਪਾਨ ਤੋਂ ਅਮਰੀਕਾ ਆਈ ਜੂਨੀਅਰ ਐਨ.ਟੀ.ਆਰ. ਦੀ ਫੈਨ, ਅਦਾਕਾਰ ਨੇ ਕੀਤਾ ਫੈਨ ਨੂੰ ਇਹ ਵਾਅਦਾ

Bunty