International

ਬੰਗਲਾਦੇਸ਼ ਚ ਸਾਰੇ ਭਾਰਤੀ ਵੀਜ਼ਾ ਅਰਜ਼ੀ ਕੇਂਦਰ ਅਣਮਿੱਥੇ ਸਮੇਂ ਲਈ ਬੰਦ

ਢਾਕਾ – ਬੰਗਲਾਦੇਸ਼ ਵਿੱਚ ਸਾਰੇ ਭਾਰਤੀ ਵੀਜ਼ਾ ਅਰਜ਼ੀ ਕੇਂਦਰਾਂ (ਆਈ.ਵੀ.ਏ.ਸੀ) ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ‘ਢਾਕਾ ਟਿ੍ਰਬਿਊਨ’ ਮੁਤਾਬਕ ਵੀਰਵਾਰ ਨੂੰ ਆਈ.ਵੀ.ਏ.ਸੀ ਦੀ ਵੈੱਬਸਾਈਟ ‘ਤੇ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਬੰਗਲਾਦੇਸ਼ ‘ਚ ਚੱਲ ਰਹੀ ਅਸਥਿਰਤਾ ਕਾਰਨ ਸਾਰੇ ਵੀਜ਼ਾ ਕੇਂਦਰ ਅਗਲੇ ਨੋਟਿਸ ਤੱਕ ਬੰਦ ਰਹਿਣਗੇ। ਆਈ.ਵੀ.ਏ.ਸੀ ਦੁਆਰਾ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵੀਜ਼ਾ ਬਿਨੈਕਾਰਾਂ ਨੂੰ ਐਸ.ਐਮ.ਐਸ ਰਾਹੀਂ ਅਗਲੀ ਅਰਜ਼ੀ ਦੀ ਮਿਤੀ ਬਾਰੇ ਸੂਚਿਤ ਕੀਤਾ ਜਾਵੇਗਾ ਅਤੇ ਉਹ ਅਗਲੇ ਕੰਮ ਵਾਲੇ ਦਿਨ ਆਪਣੇ ਪਾਸਪੋਰਟ ਪ੍ਰਾਪਤ ਕਰਨ ਦੇ ਯੋਗ ਹੋਣਗੇ।

Related posts

ਟੈਕਸਾਸ ਵਿੱਚ ਲਾਪਤਾ ਗਰਭਵਤੀ ਨਬਾਲਗ ਕੁੜੀ ਅਤੇ ਉਸ ਦੇ ਦੋਸਤ ਦੀਆਂ ਲਾਸ਼ਾਂ ਕਾਰ ’ਚੋਂ ਮਿਲੀਆਂ

Bunty

ਫਰਾਂਸ ਨੇ ਪਾਬੰਦੀਆਂ ਨੂੰ ਕੀਤਾ ਰੱਦ, ਬਰਤਾਨੀਆ ਨਵੇਂ ਸਿਰੇ ਤੋਂ ਕਰੇਗਾ ਗੱਲਬਾਤ

Bunty

ਪਾਕਿਸਤਾਨ ‘ਚ ਬਿਜਲੀ ਦਰਾਂ ‘ਚ ਕੀਤੇ ਵਾਧੇ ਤੇ ਕਟੌਤੀ ‘ਤੇ ਸਰਕਾਰ ਨੇ ਮੰਗੀ ਮਾਫ਼ੀ

Bunty