International

ਹੰਟਰ ਬਾਈਡੇਨ ਨੂੰ ਰੋਮਾਨੀਆ ਤੋਂ ਮਿਲੇ ਲੱਖਾਂ ਡਾਲਰ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪੁੱਤਰ ਹੰਟਰ ਬਾਈਡੇਨ ਨੇ ਆਪਣੇ ਪਿਤਾ ਦੇ ਉਪ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਅਮਰੀਕੀ ਸਰਕਾਰ ਨੂੰ ਪ੍ਰਭਾਵਿਤ ਕਰਨ ਲਈ ਰੋਮਾਨੀਆ ਦੇ ਇਕ ਉਦਯੋਗਪਤੀ ਤੋਂ ਲੱਖਾਂ ਡਾਲਰ ਪ੍ਰਾਪਤ ਕੀਤੇ। ਯੂ.ਐਸ ਨਿਆਂ ਵਿਭਾਗ ਦੇ ਵਿਸ਼ੇਸ਼ ਵਕੀਲ ਡੇਵਿਡ ਵੇਇਸ ਦੇ ਦਫ਼ਤਰ ਅਨੁਸਾਰ ਹੰਟਰ ਬਾਈਡੇਨ ਨੇ ਇੱਕ ਲਾਬÇੀਸਟ, ਸਲਾਹਕਾਰ ਜਾਂ ਕਾਨੂੰਨੀ ਸਲਾਹਕਾਰ ਵਜੋਂ ਕੰਮ ਕਰਨ ਦੇ ਬਦਲੇ ਵਿਦੇਸ਼ੀ ਫਰਮਾਂ ਅਤੇ ਵਿਅਕਤੀਆਂ ਤੋਂ ਕਾਫ਼ੀ ਰਕਮ ਪ੍ਰਾਪਤ ਕੀਤੀ। ਡੇਵਿਡ ਵੇਇਸ ਦੇ ਦਫਤਰ ਨੇ ਇਹ ਵੀ ਖੁਲਾਸਾ ਕੀਤਾ ਕਿ ਹੰਟਰ ਬਾਈਡੇਨ ਨੇ ਰੋਮਾਨੀਆ ਵਿੱਚ ਰਿਸ਼ਵਤ ਦੇ ਦੋਸ਼ਾਂ ਤੋਂ ਬਚਣ ਵਿੱਚ ਮਦਦ ਕਰਨ ਲਈ ਰੋਮਾਨੀਆ ਦੇ ਕਾਰੋਬਾਰੀ ਗੈਬਰੀਅਲ ਪੋਪੋਵਿਸੀਯੂ (ਦਸਤਾਵੇਜ਼ਾਂ ਵਿੱਚ ਜੀਪੀ ਵਜੋਂ ਦਰਸਾਇਆ ਗਿਆ) ਲਈ ਕੰਮ ਕੀਤਾ। ਵਰਣਨਯੋਗ ਹੈ ਕਿ ਪ੍ਰਤੀਨਿਧੀ ਸਭਾ ਬਾਈਡੇਨ ਪਰਿਵਾਰ ‘ਤੇ ਵਿਦੇਸ਼ੀ ਪ੍ਰਭਾਵ ਅਤੇ ਰਿਸ਼ਵਤਖੋਰੀ ਸਮੇਤ ਕਥਿਤ ਅਪਰਾਧਿਕ ਗਤੀਵਿਧੀਆਂ ਦੀ ਜਾਂਚ ਕਰ ਰਹੀ ਹੈ।

Related posts

ਅਮਰੀਕਾ ‘ਚ ₹4.5 ਲੱਖ ‘ਚ ਕਰੋ ਮਾਸਟਰਸ ਡਿਗਰੀ ! ਭਾਰਤੀ ਵਿਦਿਆਰਥੀਆਂ ਲਈ ਇਹ ਹਨ US ਦੀਆਂ 10 ਸਭ ਤੋਂ ਸਸਤੀਆਂ ਯੂਨੀਵਰਸਿਟੀਆਂ…

Bunty

ਜਰਮਨੀ ‘ਚ ਕੋਰੋਨਾ ਦੇ ਰਿਕਾਰਡ 50,196 ਨਵੇਂ ਕੇਸ

Bunty

ਯੁੱਧ ਦੇ ਦੌਰਾਨ ਯੂਕਰੇਨ ਦੀ ਫੌਜ ਵਿੱਚ ਭਰਤੀ ਹੋਣ ਲਈ ਉਤਸ਼ਾਹ

admin