India

ਬੰਗਾਲ ’ਚ ਗੂੰਜਿਆ ਕਸ਼ਮੀਰ ਮੰਗੇ ਆਜ਼ਾਦੀ ਦਾ ਨਾਅਰਾ, ਕੇਂਦਰੀ ਗ੍ਰਹਿ ਮੰਤਰਾਲਾ ਹਰਕਤ ’ਚ

ਨਵੀਂ ਦਿੱਲੀ – ਡਾਕਟਰਾਂ ਲਈ ਇਨਸਾਫ਼ ਦੇ ਬਹਾਨੇ ਪੱਛਮੀ ਬੰਗਾਲ ‘ਚ ‘ਕਸ਼ਮੀਰ ਮੰਗੇ ਆਜ਼ਾਦੀ’ ਦੇ ਨਾਅਰੇ ਲਾਏ ਗਏ ਹਨ। ਕੋਲਕਾਤਾ ਦੇ ਆਰ. ਜੀ. ਕਰ ਹਸਪਤਾਲ ’ਚ ਇਕ ਸਿਖਿਆਰਥੀ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਤੇ ਹੱਤਿਆ ਦੇ ਵਿਰੋਧ ’ਚ ਪ੍ਰਦਰਸ਼ਨ ਦੌਰਾਨ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ। ਰੋਸ ਮਾਰਚ ਦੌਰਾਨ ‘ਕਸ਼ਮੀਰ ਮੰਗੇ ਆਜ਼ਾਦੀ’ ਦੇ ਨਾਅਰੇ ਸੁਣੇ ਗਏ। ਇਸ ਸਬੰਧੀ ਪਹਿਲਾਂ ਵੀ ਕੁਝ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਪਟੌਲੀ ਥਾਣੇ ’ਚ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।ਦੱਸਿਆ ਜਾਂਦਾ ਹੈ ਕਿ ਭਾਰਤ ਵਿਰੋਧੀ ਨਾਅਰੇ ਲੱਗਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲਾ ਹਰਕਤ ’ਚ ਆ ਗਿਆ। ‘ਆਨੰਦ ਬਾਜ਼ਾਰ ਪੱਤਰਿਕਾ’ ਦੀ ਰਿਪੋਰਟ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਗ੍ਰਹਿ ਮੰਤਰਾਲਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਖੁਫੀਆ ਏਜੰਸੀਆਂ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਸੋਮਵਾਰ ਇਸ ਮਾਮਲੇ ਦੀ ਮੁੱਢਲੀ ਰਿਪੋਰਟ ਦਿੱਲੀ ਭੇਜ ਦਿੱਤੀ ਗਈ, ਜਿਸ ’ਚ ਪ੍ਰਦਰਸ਼ਨ ਦੇ ਪ੍ਰਬੰਧਕਾਂ ਦੀ ਪਛਾਣ, ਨਾਅਰੇਬਾਜ਼ੀ ਕਰਨ ਵਾਲੇ ਲੋਕਾਂ ਦੇ ਸਬੰਧਾਂ ਤੇ ਇਸ ਪੂਰੀ ਘਟਨਾ ਪਿੱਛੇ ਸਾਜ਼ਿਸ਼ ਬਾਰੇ ਤੱਥ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਇਸ ਸਬੰਧੀ 15-20 ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ । ਉਨ੍ਹਾਂ ਦੀਆਂ ਤਸਵੀਰਾਂ ਦੇ ਨਾਲ ਹੀ ਵਿਸਤਿ੍ਰਤ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਭੇਜ ਦਿੱਤੀ ਗਈ ਹੈ। ਇਨ੍ਹਾਂ ’ਚ ਜਾਦਵਪੁਰ ਯੂਨੀਵਰਸਿਟੀ ਦੇ ਕੁਝ ਉਹ ਸਾਬਕਾ ਵਿਦਿਆਰਥੀ ਵੀ ਸ਼ਾਮਲ ਹਨ, ਜਿਨ੍ਹਾਂ ’ਤੇ ਪੱਛਮੀ ਬੰਗਾਲ ’ਚ ਰਾਸ਼ਟਰ ਵਿਰੋਧੀ ਅੰਦੋਲਨਾਂ ’ਚ ਸ਼ਾਮਲ ਹੋਣ ਦੇ ਦੋਸ਼ ਪਹਿਲਾਂ ਹੀ ਲੱਗ ਚੁੱਕੇ ਹਨ।

Related posts

ਵਿਧਾਨ ਸਭਾ ਚੋਣਾਂ-2024 ਹਰਿਆਣਾ ਦੇ ਨਤੀਜਿਆਂ ਦਾ ਮਹਾਰਾਸ਼ਟਰ ’ਤੇ ਕੋਈ ਅਸਰ ਨਹੀਂ ਪਵੇਗਾ ਅਸਰ : ਰਮੇਸ਼ ਚੇਨੀਥਲਾ

Bunty

ਜੈਸ਼ੰਕਰ 5 ਦਿਨਾਂ ਬਿ੍ਰਟੇਨ ਯਾਤਰਾ ’ਤੇ ਪੁੱਜੇ ਲੰਡਨ

Bunty

ਚੋਣ ਮਾਹੌਲ ਦੇ ਬਾਵਜੂਦ ਓਮੀਕ੍ਰੋਨ ਕਿਉਂ ਨਹੀਂ ਫੈਲਿਆ, ਕੀ ਕਹਿੰਦੀ ਹੈ IIT ਦੇ ਰਿਸਕ ਸਰਵੀਲੈਂਸ ਸੈਂਟਰ ਦੀ ਰਿਪੋਰਟ

Bunty