India

ਭਾਜਪਾ ਦੇ ਨਵੇਂ ਸੰਸਦੀ ਬੋਰਡ ਦਾ ਐਲਾਨ: ਲਾਲਪੁਰਾ,ਸੁਧਾ ਯਾਦਵ ਤੇ ਇਨ੍ਹਾਂ ਆਗੂਆਂ ਨੂੰ ਮਿਲੀ ਐਂਟਰੀ, ਸ਼ਿਵਰਾਜ ਤੇ ਗਡਕਰੀ ਬਾਹਰ,See List

ਨਵੀਂ ਦਿੱਲੀ – ਭਾਜਪਾ ਨੇ ਆਪਣੇ ਸੰਸਦੀ ਬੋਰਡ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੰਸਦੀ ਬੋਰਡ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ, ਜਦਕਿ ਕੁਝ ਆਗੂਆਂ ਦੇ ਨਾਂ ਇਸ ਵਿੱਚ ਸ਼ਾਮਲ ਨਹੀਂ ਕੀਤੇ ਗਏ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਂ ਸੰਸਦੀ ਬੋਰਡ ਦੇ ਮੈਂਬਰਾਂ ਦੀ ਸੂਚੀ ਤੋਂ ਹਟਾ ਦਿੱਤੇ ਗਏ ਹਨ।
ਭਾਜਪਾ ਮੁਖੀ ਜੇਪੀ ਨੱਡਾ ਨੂੰ ਸੰਸਦੀ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਵੀ ਇਸ ਵਿੱਚ ਹਨ।
ਸੰਸਦੀ ਬੋਰਡ ਵਿੱਚ ਇਹ ਆਗੂ ਹਨ
ਜੇਪੀ ਨੱਡਾ (ਚੇਅਰਮੈਨ)
ਨਰਿੰਦਰ ਮੋਦੀ
ਅਮਿਤ ਸ਼ਾਹ
ਬੀਐਸ ਯੇਦੀਯੁਰੱਪਾ
ਸਰਬਾਨੰਦ ਸੋਨੋਵਾਲ
ਕੇ ਲਕਸ਼ਮਣ
ਇਕਬਾਲ ਸਿੰਘ ਲਾਲਪੁਰਾ
ਸੁਧਾ ਯਾਦਵ
ਸਤਿਆਨਾਰਾਇਣ ਜਾਟੀਆ
ਬੀ.ਐਲ ਸੰਤੋਸ਼ (ਸਕੱਤਰ)
ਕੇਂਦਰੀ ਚੋਣ ਕਮੇਟੀ ਨੇ ਵੀ ਐਲਾਨ ਕੀਤਾ
ਇਸ ਤੋਂ ਇਲਾਵਾ ਭਾਜਪਾ ਨੇ ਕੇਂਦਰੀ ਚੋਣ ਕਮੇਟੀ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸ਼ਾਮਲ ਕੀਤਾ ਗਿਆ ਹੈ। ਜੇਪੀ ਨੱਡਾ ਕੇਂਦਰੀ ਚੋਣ ਕਮੇਟੀ ਦੇ ਚੇਅਰਮੈਨ ਵੀ ਹੋਣਗੇ।

Related posts

ਸ਼ਿਮਲਾ ’ਚ ਵਾਪਰਿਆ ਹਾਦਸਾ, 2 ਨੌਜਵਾਨਾਂ ਦੀ ਮੌਤ

Bunty

ਇਸ ਸਾਲ ਆਲਮੀ ਭੁੱਖਮਰੀ ਸੂਚਕ ਅੰਕ ‘ਚ 7 ਸਥਾਨ ਤਿਲਕਿਆ ਭਾਰਤ, ਬੰਗਲਾਦੇਸ਼- ਪਾਕਿਸਤਾਨ ਤੇ ਨੇਪਾਲ ਵੀ ਅੱਗੇ

Bunty

ਨੇਵੀ ਤੋਂ ਰਿਟਾਇਰ ਹੋਣ ਤੋਂ ਬਾਅਦ ਕਰਦਾ ਸੀ ਨਸ਼ਿਆਂ ਦੀ ਤਸਕਰੀ, ਆਂਧਰਾ ਪ੍ਰਦੇਸ਼ ਤੇ ਉਡੀਸਾ ਦੇ ਤਸਕਰਾਂ ਨਾਲ ਸੰਪਰਕ

Bunty