International

ਭਾਰਤੀ ਕਾਮਿਆਂ ਦਾ ਅਪਮਾਨ ਕਰਨ ’ਤੇ ਸਿੰਗਾਪੁਰ ਵਾਸੀ ਨੂੰ ਹਫ਼ਤੇ ਦੀ ਜੇਲ•

ਸਿੰਗਾਪੁਰ –  ਇੱਥੇ ਇਕ ਸਾਲ ਪਹਿਲਾਂ ਭਾਰਤੀ ਮੂਲ ਦੇ ਦੋ ਕਾਮਿਆਂ ਦਾ ਨਸਲੀ ਟਿੱਪਣੀਆਂ ਰਾਹੀਂ ਅਪਮਾਨ ਕਰਨ ਦੇ ਦੋਸ਼ ਹੇਠ ਅੱਜ ਸਿੰਗਾਪੁਰ ਦੇ ਇਕ ਵਿਅਕਤੀ ਨੂੰ ਇਕ ਹਫ਼ਤੇ ਦੀ ਜੇਲ• ਅਤੇ ਇੱਕ ਹਜ਼ਾਰ ਸਿੰਗਾਪੁਰੀ ਡਾਲਰ (723 ਅਮਰੀਕੀ ਡਾਲਰ) ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਲੀ ਪੋਹ ਕਿਆਨ (56) ਜਿਸ ਨੇ ਦੋ ਪਰਵਾਸੀ ਕਾਮਿਆਂ ਦਾ ਨਸਲੀ ਟਿੱਪਣੀਆਂ ਨਾਲ ਅਪਮਾਨ ਕੀਤਾ ਸੀ, ਨੇ ਆਪਣੇ ਬਚਾਅ ਵਿੱਚ ਕਿਹਾ ਕਿ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਉਸ ਦਾ ਸੰਵਿਧਾਨਕ ਹੱਕ ਹੈ। ਪੀੜਤ ਉਸ ਦੇ ਗੁਆਂਢ ਵਿੱਚ ਰਹਿੰਦੇ ਹਨ। ਲੀ ਦੇ ਅਧਿਕਾਰਾਂ ਸਬੰਧੀ ਦਾਅਵੇ ਦਾ ਜਵਾਬ ਦਿੰਦਿਆਂ, ਸਰਕਾਰੀ ਵਕੀਲ ਸੀਨ ਤੇਹ ਨੇ ਕਿਹਾ, ‘‘ਮੁਲਜ਼ਮ ਨੇ ਆਪਣੇ ਬਚਾਅ ਵਿੱਚ ਸੰਵਿਧਾਨ ਅਨੁਸਾਰ ਕੋਈ ਜਾਇਜ਼ ਦਲੀਲ ਨਹੀਂ ਦਿੱਤੀ।’

Related posts

ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਦੇ ਪ੍ਰਬੰਧਾਂ ਲਈ PGSA ਬਣਾਈ

admin

ਭਾਰਤ ਅਤੇ ਨਾਰਵੇ ਵਲੋਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ

admin

ਅਮਰੀਕਾ-ਚੀਨ ਸਬੰਧ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ – ਡੋਨਾਲਡ ਟਰੰਪ

admin