International

ਭਾਰਤੀ ਮੂਲ ਦੀ ਲੈਕਚਰਾਰ ਪ੍ਰਸ਼ਾਂਤੀ ਰਾਮ ਨੇ ਸਿੰਗਾਪੁਰ ਸਾਹਿਤਕ ਪੁਰਸਕਾਰ ਜਿੱਤਿਆ

ਸਿੰਗਾਪੁਰ – ਸਿੰਗਾਪੁਰ ਦੀ ਨਾਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ ’ਚ ਭਾਰਤੀ ਮੂਲ ਦੀ ਲੈਕਚਰਾਰ ਨੇ ਅੰਗਰੇਜ਼ੀ ਭਾਸ਼ਾ ’ਚ ਲਿਖੀ ਅਪਣੀਆਂ ਮਿੰਨੀ ਕਹਾਣੀਆਂ ਦੀ ਕਿਤਾਬ ‘ਨਾਇਨ ਯਾਰਡ ਸਾੜੀਜ਼’ ਲਈ ਸਿੰਗਾਪੁਰ ਸਾਹਿਤਕ ਪੁਰਸਕਾਰ ਜਿੱਤਿਆ ਹੈ।ਪ੍ਰਸ਼ਾਂਤੀ ਰਾਮ (32) ਦੀ ਇਹ ਪਹਿਲੀ ਰਚਨਾ 2023 ਦੇ ਅਖੀਰ ’ਚ ਪ੍ਰਕਾਸ਼ਤ ਹੋਈ ਸੀ। ਕਹਾਣੀ ਦਾ ਤਾਣਾ-ਬਾਣਾ ਸਿੰਗਾਪੁਰ, ਸਿਡਨੀ, ਨਿਊਯਾਰਕ ਅਤੇ ਕਨੈਕਟੀਕਟ ’ਚ ਫੈਲੇ ਤਾਮਿਲ ਬ੍ਰਾਹਮਣ ਪਰਵਾਰਾਂ ਦੀਆਂ ਪੀੜ੍ਹੀਆਂ ਦੇ ਦੁਆਲੇ ਬੁਣਿਆ ਗਿਆ ਹੈ।ਅਪਣੀ ਰਚਨਾ ਲਈ ਇਨਾਮ ਮਿਲਣ ’ਤੇ ਪ੍ਰਸ਼ਾਂਤੀ ਨੇ ਕਿਹਾ, ‘‘ਮੈਂ ਇਸ ’ਤੇ ਬਿਲਕੁਲ ਵਿਸ਼ਵਾਸ ਨਹੀਂ ਕਰ ਸਕਦੀ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਫੈਸਲੇ ਲੈਣ ਵਾਲਿਆਂ ਨੇ ‘ਨਾਇਨ ਯਾਰਡ ਸਾੜੀਜ਼’ ਵਿਚ ਗੁਣ ਵੇਖੇ, ਖ਼ਾਸਕਰ ਜਦੋਂ ਮੈਂ ਅਪਣੇ ਮਰਹੂਮ ਪਿਤਾ ਦੀ ਦੇਖਭਾਲ ਕਰਦੇ ਹੋਏ ਇਹ ਕਿਤਾਬ ਲਿਖੀ ਸੀ।’’ਸ਼ਾਂਤਿ ਦੇ ਹਵਾਲੇ ਨਾਲ ਲਿਖਿਆ, ‘‘ਮੈਨੂੰ ਉਮੀਦ ਹੈ ਕਿ ਹੋਰ ਲੇਖਕ ਛੋਟੀ ਕਹਾਣੀ ਲਿਖਣ ’ਚ ਪ੍ਰਯੋਗ ਕਰਨਗੇ ਕਿਉਂਕਿ ਇਕ ਟੁਕੜੇ ’ਚ ਅਪਣੇ ਆਪ ਨੂੰ ਬਹੁਤ ਸਾਰੇ ਦਿ੍ਰਸ਼ਟੀਕੋਣਾਂ ਅਤੇ ਪ੍ਰਸੰਗਾਂ ’ਚ ਡੁੱਬਣਾ ਬਹੁਤ ਮਜ਼ੇਦਾਰ ਹੈ।’’ਵਿਕਟੋਰੀਆ ਥੀਏਟਰ ’ਚ ਮੰਗਲਵਾਰ ਨੂੰ ਇਕ ਪ੍ਰੋਗਰਾਮ ’ਚ ਕਵੀ ਸਿਰਿਲ ਵੋਂਗ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਨੇ ਕਿਹਾ ਕਿ ਉਨ੍ਹਾਂ ਦੀ ਲਿਖਤ ਹੁਨਰਮੰਦ, ਆਤਮਵਿਸ਼ਵਾਸੀ, ਕਈ ਵਾਰ ਵਿਅੰਗ ਵਾਲੀ ਅਤੇ ਬਹੁਤ ਪ੍ਰਭਾਵਸ਼ਾਲੀ ਹੈ।ਬਿਹਤਰੀਨ ਅੰਗਰੇਜ਼ੀ ਰਚਨਾਤਮਕ ਗ਼ੈਰ-ਕਾਲਪਨਿਕ ਦਾ ਪੁਰਸਕਾਰ ਭਾਰਤੀ ਮੂਲ ਦੀ ਕਲਾਕਾਰ ਸ਼ੁਬਿਗੀ ਰਾਓ ਨੂੰ ਮਿਲਿਆ, ਜਿਨ੍ਹਾਂ ਦੀ ‘ਪਲਪ ਥ੍ਰੀ: ਐਨ ਇੰਟੀਮੇਟ ਇਨਵੈਂਟਰੀ ਆਫ ਦਿ ਬੈਨਿਸ਼ਡ ਬੁੱਕ’ (2022) ਉਨ੍ਹਾਂ ਦੀਆਂ ਕਿਤਾਬਾਂ ’ਤੇ ਤੀਜੀ ਕਿਸਤ ਸੀ।

Related posts

ਵੀਅਤਨਾਮ ’ਚ ਚੱਕਰਵਾਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 141

Bunty

ਇਜ਼ਰਾਈਲੀ ਹਮਲੇ ਚ ਨਬਾਤੀਆ ਦੇ ਮੇਅਰ ਦੀ ਮੌਤ: ਲੇਬਨਾਨੀ ਅਧਿਕਾਰੀ

Bunty

ਇਮਰਾਨ ਦਾ ਯੂ-ਟਰਨ, ਅੱਜ ਨਹੀਂ ਦੇਣਗੇ ਰਾਸ਼ਟਰ ਨੂੰ ਸੰਬੋਧਨ, ਨਹੀਂ ਦੇਣਗੇ ਅਸਤੀਫਾ

Bunty