NewsBreaking NewsIndiaLatest News

ਭਾਰਤ ਦੀ ਅਰਥਵਿਵਸਥਾ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਤੋਂ ਵਧੇਰੇ ਮਜ਼ਬੂਤ ਹੋਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ‘ਭਾਰਤ ਦੀ ਅਰਥਵਿਵਸਥਾ ਕੋਵਿਡ-19 ਦੇ ਪ੍ਰਕੋਪ ਕਾਰਨ ਹੋਏ ਪ੍ਰਭਾਵ ਦੀ ਤੁਲਨਾ ’ਚ ਵੱਧ ਮਜ਼ਬੂਤ ਹੋਈ ਹੈ। ਜਦੋਂ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਮਹਾਮਾਰੀ ਦੌਰਾਨ ਆਪਣਾ ਬਚਾਅ ਕਰਨ ਲੱਗੀਆਂ ਹਨ, ਤਾਂ ਭਾਰਤ ਸੁਧਾਰਾਂ ’ਚ ਲੱਗਾ ਹੋਇਆ ਸੀ।’

ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ’ਚ ਨੌਕਰੀ ਦੇ ਇਛੁੱਕ ਉਮੀਦਵਾਰਾਂ ਨੂੰ ਸਿਖਲਾਈ ਦੇਣ ਲਈ ਬਣਾਏ ਗਏ ਸਰਦਾਰਧਾਮ ਭਵਨ ਦਾ ਉਦਘਾਟਨ ਕਰਨ ਤੋਂ ਬਾਅਦ ਵਰਚੁਅਲੀ ਤੌਰ ’ਤੇ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਕੋਵਿਡ-19 ਨੇ ਭਾਰਤ ਸਮੇਤ ਪੂਰੀ ਦੁਨੀਆ ਦੀਆਂ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਸਾਡੀ ਅਰਥਵਿਵਸਥਾ ਮਹਾਮਾਰੀ ਕਾਰਨ ਰੁਕੀ ਹੋਈ ਅਰਥਵਿਵਸਥਾ ਦੀ ਤੁਲਨਾ ’ਚ ਵੱਧ ਮਜ਼ਬੂਤੀ ਨਾਲ ਉੱਭਰੀ ਹੈ।’

ਪ੍ਰਧਾਨ ਮੰਤਰੀ ਮੋਦੀ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ‘ਜਦੋਂ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਮਹਾਮਾਰੀ ਦੌਰਾਨ ਆਪਣਾ ਬਚਾਅ ਕਰਨ ’ਚ ਰੁੱਝੀਆਂ ਸਨ, ਤਾਂ ਅਸੀਂ ਸੁਧਾਰ ਕਰ ਰਹੇ ਸੀ। ਜਦੋਂ ਵਿਸ਼ਵੀ ਸਪਲਾਈ ਲੜੀ ਪ੍ਰਭਾਵਿਤ ਹੋਈ ਤਾਂ ਅਸੀਂ ਭਾਰਤ ਦੇ ਪੱਖ ’ਚ ਨਵੇਂ ਮੌਕਿਆਂ ਨੂੰ ਚਾਲੂ ਕਰਨ ਲਈ ਪੀਐੱਲਆਈ (ਉਤਪਾਦਨ ਨਾਲ ਜੁੜੀ ਪ੍ਰੋਤਸਾਹਨ) ਯੋਜਨਾ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਹੁਣ ਕੱਪੜਾ ਖੇਤਰ ’ਚ ਵਿਸਤਾਰ ਕਰ ਦਿੱਤਾ ਗਿਆ ਹੈ, ਕੱਪੜਾ ਖੇਤਰ ਅਤੇ ਸੂਰਤ ਜਿਹੇ ਸ਼ਹਿਰ ਇਸ ਯੋਜਨਾ ਦਾ ਵੱਧ ਲਾਭ ਚੁੱਕ ਸਕਦੇ ਹਨ।

Related posts

DM–CX–Loyalty Summit 2026 : ਹੈਦਰਾਬਾਦ ਬਣੇਗਾ ਗਲੋਬਲ ਲੀਡਰਾਂ ਦਾ ਕੇਂਦਰ

admin

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

ਮੇਰੇ ਦੋਸਤ, ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ, ਟੈਰਿਫ ਹੁਣ 18% ਤੱਕ ਘਟਾ ਦਿੱਤਾ ਜਾਵੇਗਾ – ਮੋਦੀ

admin