Sport

ਭਾਰਤ ਦੇ ਏਸ਼ਿਆਈ ਕੱਪ ਕੁਆਲੀਫਾਇੰਗ ਰਾਊਂਡ ਮੈਚ ਦੇ ਟਿਕਟ 10 ਮਿੰਟ ‘ਚ ਵਿਕੇ

ਕੋਲਕਾਤਾ – ਭਾਰਤ ਦੇ ਅੱਠ ਜੂਨ ਨੂੰ ਸਾਲਟਲੇਕ ਸਟੇਡੀਅਮ ‘ਚ ਕੰਬੋਡੀਆ ਦੇ ਖਿਲਾਫ ਹੋਣ ਵਾਲੇ ਆਗਾਮੀ ਕੱਪ ਕੁਆਲੀਫਾਇੰਗ ਰਾਊਂਡ ਦੇ ਟਿਕਟ 10 ਮਿੰਟ ਦੇ ਅੰਦਰ ਵਿਕੇ ਗਏ ਜਿਸ ਨਾਲ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏਆਈਐੱਫਐੱਫ) ਨੂੰ ਹੋਰ ਟਿਕਟ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ।

ਭਾਰਤੀ ਸਟਾਰ ਸੁਨੀਲ ਛੇਤਰੀ ਨੇ ਸ਼ੁੱਕਰਵਾਰ ਨੂੰ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਹੋਰ ਲੋਕਾਂ ਨੂੰ ਇਜਾਜ਼ਤ ਦੇਣ ਕਿਉਂਕਿ ਏਸ਼ੀਅਨ ਕੱਪ ਕੁਆਲੀਫਾਇਰ ਦੇ ਫਾਈਨਲ ਗੇੜ ਦੇ ਮੈਚਾਂ ਲਈ ਸਿਰਫ 12,000 ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਏਆਈਐੱਫਐੱਫ ਨੇ ਸਾਰੀਆਂ ਟਿਕਟਾਂ ਕੰਪਲੀਮੈਂਟਰੀ ਕਰ ਦਿੱਤੀਆਂ ਅਤੇ ਰਾਜ ਸਰਕਾਰ ਨੇ ਕਾਨੂੰਨ ਅਤੇ ਵਿਵਸਥਾ ਦੀਆਂ ਸਮੱਸਿਆਵਾਂ ਤੋਂ ਬਚਣ ਲਈ 70,000 ਦਰਸ਼ਕਾਂ ਦੀ ਸਮਰੱਥਾ ਵਾਲੇ ਸਾਲਟ ਲੇਕ ਸਟੇਡੀਅਮ ਵਿਚ ਸਿਰਫ 12,000 ਟਿਕਟਾਂ ਦੀ ਇਜਾਜ਼ਤ ਦਿੱਤੀ। ਛੇਤਰੀ ਦੇ ਪ੍ਰਤੀਕਰਮ ਦੇ ਸੁਰਖੀਆਂ ਵਿਚ ਆਉਣ ਤੋਂ ਬਾਅਦ, ਸ਼ਨੀਵਾਰ ਸਵੇਰੇ ਰਾਜ ਸਰਕਾਰ ਅਤੇ ਏਆਈਐਫਐਫ ਵਿਚਕਾਰ ਇਕ ਮੀਟਿੰਗ ਹੋਈ ਅਤੇ ਜਿੰਨੀ ਵੀ ਮੰਗ ਹੈ, ਓਨਾ ਸਟੇਡੀਅਮ ਖੋਲ੍ਹਣ ਦਾ ਫੈਸਲਾ ਕੀਤਾ ਗਿਆ।

ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਇਕ ਸੂਤਰ ਨੇ ਕਿਹਾ, ‘ਜਿਸ ਨੇ ਵੀ ਇਹ ਗਿਣਤੀ 12,000 ਦੱਸੀ ਹੈ, ਇਹ ਸਭ ਗਲਤ ਹੈ। ਬੰਗਾਲ ਸਰਕਾਰ ਦੀ ਕੋਈ ਪਾਬੰਦੀ ਨਹੀਂ ਸੀ। ਪੂਰਾ ਸਟੇਡੀਅਮ ਦਰਸ਼ਕਾਂ ਲਈ ਖੁੱਲ੍ਹਾ ਸੀ। ਪਰ ਏਆਈਐਫਐਫ ਨੇ ਸ਼ੁਰੂ ਵਿੱਚ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ 20,000 ਟਿਕਟਾਂ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਹਰੇਕ ਟਿਕਟ ਦੀ ਕੀਮਤ 5 ਰੁਪਏ ਸੀ ਪਰ ਜੇਕਰ ਇਹ ਕੰਮਪਲੀਮੈਂਟਰੀ ਹੈ, ਤਾਂ ਏਆਈਐੱਫਐੱਫ ਨੂੰ ਨੁਕਸਾਨ ਝੱਲਣਾ ਪਵੇਗਾ।

Related posts

ਜੇਤੂ ਨੂੰ ਮਿਲਣਗੇ 55 ਮਿਲੀਅਨ ਡਾਲਰ : ਅੱਜ ਤੋਂ ਫ਼ੀਫਾ ਵਰਲਡ ਫੁੱਟਬਾਲ ਕੱਪ ਸ਼ੁਰੂ !

admin

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ

admin

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ

admin