Australia & New ZealandSport

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ

ਆਸਟ੍ਰੇਲੀਅਨ ਕ੍ਰਿਕਟ ਟੀਮ।

ਕ੍ਰਿਕਟ ਆਸਟ੍ਰੇਲੀਆ ਨੇ ਬੰਗਲਾਦੇਸ਼ ਖਿਲਾਫ ਹੋਣ ਵਾਲੀ ਮਲਟੀ-ਫਾਰਮੈਟ ਸੀਰੀਜ਼ ਲਈ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਸ ਦੌਰੇ ਦੀ ਸ਼ੁਰੂਆਤ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਨਾਲ ਹੋਵੇਗੀ। ਇਹ ਸਾਰੇ ਮੈਚ ਕ੍ਰਮਵਾਰ 9 ਜੂਨ, 11 ਜੂਨ ਅਤੇ 14 ਜੂਨ ਨੂੰ ਮੀਰਪੁਰ ਦੇ ਸ਼ੇਰ-ਏ-ਬੰਗਲਾ ਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਲੋਂ 17, 19 ਅਤੇ 21 ਜੂਨ ਨੂੰ ਬੰਗਲਾਦੇਸ਼ ਖਿਲਾਫ ਟੀ20 ਦੇ ਤਿੰਨ ਮੈਚਾਂ ਦੀ ਸੀਰੀਜ਼ ਵੀ ਖੇਡੇਗੀ।

ਇਸ ਅਹਿਮ ਸੀਰੀਜ਼ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਆਸਟ੍ਰੇਲੀਆ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਸਭ ਤੋਂ ਵੱਡਾ ਝਟਕਾ ਇਹ ਹੈ ਕਿ ਆਸਟ੍ਰੇਲੀਆ ਦੇ ਸਟਾਰ ਖਿਡਾਰੀ ਮਿਸ਼ੇਲ ਮਾਰਸ਼ ਅਤੇ ਧਮਾਕੇਦਾਰ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਵਨਡੇ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। ਹੈੱਡ ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ਦਾ ਵੀ ਹਿੱਸਾ ਨਹੀਂ ਹੋਣਗੇ। ਇਨ੍ਹਾਂ ਦੋ ਮਹਾਨ ਖਿਡਾਰੀਆਂ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਦੇ ਚੋਣਕਾਰ ਟੋਨੀ ਡੋਡੇਮਾਈਡ ਨੇ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ, “ਸਾਨੂੰ ਉਮੀਦ ਸੀ ਕਿ ਮਿਸ਼ੇਲ ਮਾਰਸ਼ ਬੰਗਲਾਦੇਸ਼ ਦੀ ਵਨਡੇ ਸੀਰੀਜ਼ ਲਈ ਉਪਲਬਧ ਹੋਣਗੇ, ਪਰ ਉਹ ਅਜੇ ਵੀ ਗਿੱਟੇ ਦੀ ਸੱਟ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕੇ ਹਨ। ਹਾਲਾਂਕਿ ਮਾਰਸ਼ ਢਾਕਾ ‘ਚ ਟੀਮ ਨਾਲ ਜੁੜ ਕੇ ਟੀ-20 ਸੀਰੀਜ਼ ਲਈ ਆਪਣੀ ਤਿਆਰੀ ਸ਼ੁਰੂ ਕਰਨਗੇ। ਟ੍ਰੈਵਿਸ ਹੈੱਡ ਦੇ ਬਾਰੇ ‘ਚ ਡੋਡੇਮਾਈਡ ਨੇ ਕਿਹਾ ਕਿ ਉਸ ਨੂੰ ਸ਼ੁਰੂ ‘ਚ ਵਨਡੇ ਅਤੇ ਟੀ-20 ਦੋਵਾਂ ਟੀਮਾਂ ‘ਚ ਚੁਣਿਆ ਗਿਆ ਸੀ ਪਰ ਬਾਅਦ ‘ਚ ਪ੍ਰੀਵਾਰਕ ਕਾਰਣਾਂ ਕਰਕੇ ਛੱਡ ਦਿੱਤਾ ਗਿਆ।”

ਆਸਟ੍ਰੇਲੀਆ ਦੇ ਟੀਮ ਚੋਣਕਾਰਾਂ ਨੇ ਇਸ ਸੀਰੀਜ਼ ਲਈ ਕੁੱਝ ਨਵੇਂ ਅਤੇ ਨੌਜਵਾਨ ਚਿਹਰਿਆਂ ‘ਤੇ ਭਰੋਸਾ ਜਤਾਇਆ ਹੈ। ਜ਼ਖਮੀ ਸਪਿਨਰ ਤਨਵੀਰ ਸੰਘਾ ਦੀ ਜਗ੍ਹਾ ਟੌਡ ਮਰਫੀ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨੌਜਵਾਨ ਬੱਲੇਬਾਜ਼ ਓਲੀਵਰ ਪੀਕ ਨੂੰ ਵੀ ਵਨਡੇ ਟੀਮ ‘ਚ ਇਕ ਹੋਰ ਮੌਕਾ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਆਸਟ੍ਰੇਲੀਅਨ ਕ੍ਰਿਕਟ ਹਲਕਿਆਂ ‘ਚ ਕਾਫੀ ਚਰਚਾ ਹੈ। ਵਨਡੇ ਸੀਰੀਜ਼ ਲਈ ਵਿਕਟਕੀਪਰ ਬੱਲੇਬਾਜ਼ ਜੋਸ਼ ਇੰਗਲਿਸ਼ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ।

ਬੰਗਲਾਦੇਸ਼ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਦੇ ਟੀਮ ਮੈਂਬਰਾਂ ਇਹ ਹਨ:
ਜੋਸ਼ ਇੰਗਲਿਸ (ਕਪਤਾਨ), ਜ਼ੇਵੀਅਰ ਬਾਰਟਲੇਟ, ਐਲੇਕਸ ਕੈਰੀ, ਕੂਪਰ ਕੋਨੋਲੀ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਕੈਮਰਨ ਗ੍ਰੀਨ, ਮੈਥਿਊ ਕੁਹਨੇਮੈਨ, ਮਾਰਨਸ ਲੈਬੂਸ਼ੇਨ, ਟੌਡ ਮਰਫੀ, ਓਲੀਵਰ ਪੀਕ, ਮੈਥਿਊ ਰੇਨਸ਼ਾ, ਲਿਆਮ ਸਕਾਟ, ਮੈਟ ਸ਼ਾਰਟ, ਐਡਮ ਜ਼ੈਂਪਾ।

Related posts

ਟੌਂਗਾ ‘ਚ ਜਵਾਲਾਮੁਖੀ ਫਟਣ ਤੋਂ ਬਾਅਦ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ‘ਚ ਸੁਨਾਮੀ ਦੀ ਚਿਤਾਵਨੀ !

admin

ਟੈਨਿਸ ਖਿਡਾਰੀ ਕਾਰਲੋਸ ਅਲਕਾਰਾਜ਼ ਡੇਵਿਸ ਕੱਪ ਵਿੱਚ ਆਗਰ ਅਲੀਆਸਿਮ ਤੋਂ ਹਾਰੇ

Bunty

The Hon Alex Hawke MP – MESSAGE FOR INDIAN REPUBLIC DAY 2022

admin