Health & Fitness

ਬੈਕ ਪੇਨ ਦੇ ਕਾਰਣ ਅਤੇ ਇਸ ਤੋਂ ਬਚਾਅ ਦੇ ਤਰੀਕੇ !

ਪਿੱਠ ਦਰਦ।

ਅੱਜ ਦੇ ਸਮੇਂ ਵਿੱਚ ਆਮ ਜੀਵਨ-ਜਾਂਚ ਦੇ ਵਿੱਚ ਬਦਲਾਅ ਦੇ ਕਾਰਣ ਲੋਕਾਂ ਦੇ ਵਿੱਚ ਪਿੱਠ ਦਰਦ ਦੀ ਸਮੱਸਿਆ ਆਮ ਤੌਰ ‘ਤੇ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਮੋਟਾਪਾ ਅਤੇ ਹੋਰ ਕਾਰਨਾਂ ਕਰਕੇ ਵੀ ਨੌਜਵਾਨਾਂ ਵਿੱਚ ਪਿੱਠ ਦਰਦ ਹੋਣ ਲੱਗ ਪਿਆ ਹੈ। ਆਮ ਜੀਵਨ ਸ਼ੈਲੀ ਕੰਮ ਕਰਨ ਦੇ ਤਰੀਕਿਆਂ ਅਤੇ ਮੋਟਾਪੇ ਆਦਿ ਕਾਰਣ ਪਿੱਠ ਦਰਦ ਦੀ ਸ਼ਿਕਾਇਤ ਆਮ ਹੋਣ ਲੱਗੀ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕਸਰਤ ਦੀ ਕਮੀ ਅਤੇ ਮੋਟਾਪੇ ਨਾਲ ਰੀੜ੍ਹ ਦੀ ਹੱਡੀ ‘ਤੇ ਦਬਾਅ ਵਧਦਾ ਹੈ। ਝੁਕ ਕੇ ਮੋਬਾਈਲ ਜਾਂ ਲੈਪਟਾਪ ਵੱਲ ਦੇਖਣ ਨਾਲ ਗਰਦਨ ਅਤੇ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਹੁੰਦਾ ਹੈ। ਲੈਪਟਾਪ, ਮੋਬਾਈਲ ਫੋਨ ਅਤੇ ਟੈਬਲੇਟ ਦੀ ਲਗਾਤਾਰ ਵਰਤੋਂ ਰੀੜ੍ਹ ਦੀ ਹੱਡੀ ‘ਤੇ ਤਣਾਅ ਪਾਉਂਦੀ ਹੈ। ਇਹਨਾਂ ਦੀ ਲੰਬੇ ਸਮੇਂ ਤੱਕ ਵਰਤੋਂ ਦੇ ਕਾਰਣ ਗਰਦਨ ਦਾ ਦਰਦ ਅਤੇ ਪਿੱਠ ਦੇ ਹੇਠਲੇ ਹਿੱਸੇ ਦੇ ਦਰਦ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ।

ਪਿੱਠ ਦਰਦ ਨੂੰ ਰੋਕਣ ਅਤੇ ਠੀਕ ਕਰਨ ਦੇ ਹੇਠਾਂ ਲਿਖੇ ਆਸਾਨ ਤਰੀਕੇ ਹਨ:

  • ਬੈਠਣ ਅਤੇ ਖੜ੍ਹੇ ਹੋਣ ਦਾ ਸਹੀ ਤਰੀਕਾ ਅਪਣਾਓ।
  • ਦਫ਼ਤਰ ਜਾਂ ਘਰ ਵਿੱਚ ਕੰਮ ਕਰਦੇ ਸਮੇਂ ਹਰ 30-40 ਮਿੰਟਾਂ ਵਿੱਚ ਛੋਟਾ ਬ੍ਰੇਕ ਲੈਂਦੇ ਰਹੋ।
  • ਨਿਯਮਿਤ ਤੌਰ ‘ਤੇ ਕਸਰਤ ਕਰੋ ਅਤੇ ਆਪਣੇ ਪੇਟ ਅਤੇ ਪਿੱਠ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰੋ।
  • ਮੋਬਾਈਲ ਅਤੇ ਲੈਪਟਾਪ ਦੀ ਵਰਤੋਂ ਨੂੰ ਜਿੰਨਾ ਸੰਭਵ ਹੋ ਸਕੇ ਸੀਮਤ ਕਰੋ।
  • ਕੰਮ ਕਰਦੇ ਸਮੇਂ ਆਰਾਮਦਾਇਕ ਕੁਰਸੀ ਦੀ ਵਰਤੋਂ ਕਰੋ।
  • ਸਹੀ ਸਰੀਰ ਦਾ ਭਾਰ ਬਣਾਈ ਰੱਖੋ।
  • ਰੀੜ੍ਹ ਦੀ ਹੱਡੀ ਨੂੰ ਸਹਾਰਾ ਦੇਣ ਵਾਲੇ ਗੱਦੇ ‘ਤੇ ਸੌਂਵੋ।
  • ਨਿਯਮਿਤ ਤੌਰ ‘ਤੇ ਸਟ੍ਰੈਚਿੰਗ ਅਤੇ ਯੋਗਾ ਕਰੋ।
  • ਭਾਰੀ ਚੀਜ਼ਾਂ ਨੂੰ ਗਲਤ ਤਰੀਕੇ ਨਾਲ ਚੁੱਕਣ ਤੋਂ ਬਚੋ।

ਜੇ ਪਿੱਠ ਦਾ ਦਰਦ ਕਈ ਦਿਨਾਂ ਤੱਕ ਬਣਿਆ ਰਹਿੰਦਾ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

Related posts

ਮਾਨਸਿਕ ਸਹਿਤ ਜਾਗਰੂਕਤਾ ਟੇ੍ਰਨਿੰਗ ਪੋ੍ਗਰਾਮ ਕਰਵਾਇਆ ਗਿਆ

admin

ਸਿਹਤ ਅਤੇ ਐਨਡੀਆਈਐਸ ਲਈ ਇਤਿਹਾਸਕ ਫੈਸਲਾ: ਨੈਸ਼ਨਲ ਕੈਬਨਿਟ ਵੱਲੋਂ ਹਸਪਤਾਲਾਂ ਲਈ ਰਿਕਾਰਡ ਫੰਡਿੰਗ ਦਾ ਐਲਾਨ !

admin

ਖੜ੍ਹੇ ਹੋ ਕੇ ਦੁੱਧ ਤੇ ਬੈਠ ਕੇ ਪਾਣੀ ਕਿਉਂ ਪੀਣਾ ਚਾਹੀਦਾ ਹੈ?

Bunty