Australia & New Zealand

ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਵਲੋਂ ਸਿਡਨੀ ਦੀਆਂ ਯੂਨੀਵਰਸਿਟੀਆਂ ਦਾ ਦੌਰਾ !

(ਫੋਟੋ: ਏ ਐਨ ਆਈ)

ਸਿਡਨੀ – ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਸਿਡਨੀ ਵਿੱਚ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ (ਯੂਐਨਐਸਡਬਲਯੂ), ਮੈਕਵੇਰੀ ਯੂਨੀਵਰਸਿਟੀ ਅਤੇ ਮੈਕਵੇਰੀ ਪਾਰਕ ਇਨੋਵੇਸ਼ਨ ਡਿਸਟ੍ਰਿਕਟ ਦਾ ਦੌਰਾ ਕੀਤਾ।

ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਿਡਨੀ ਵਿੱਚ ਮੈਕਵੇਰੀ ਪਾਰਕ ਇਨੋਵੇਸ਼ਨ ਡਿਸਟ੍ਰਿਕਟ ਦੇ ਦੌਰੇ ਦੌਰਾਨ ਮੈਕਵੇਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਐਸ. ਬਰੂਸ ਡਾਊਟਨ ਨਾਲ ਗੱਲਬਾਤ ਕੀਤੀ ਅਤੇ ਮੈਕਵੇਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਐਸ. ਬਰੂਸ ਡਾਊਟਨ ਨੂੰ ਇੱਕ ਕਿਤਾਬ ‘ਪਾਵਰ ਵਿਨ: ਦਿ ਲੀਡਰਸ਼ਿਪ ਲੀਗੇਸੀ ਆਫ ਨਰਿੰਦਰ ਮੋਦੀ’ ਭੇਂਟ ਕੀਤੀ। ਆਪਣੇ ਸਿਡਨੀ ਦੇ ਦੌਰੇ ਦੌਰਾਨ ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਿਡਨੀ ਦੀ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ (ਯੂਐਨਐਸਡਬਲਯੂ) ਵਿੱਚ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਣਿਆ।

ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੈਲਬੌਰਨ ਵਿਖੇ ਆਸਟ੍ਰੇਲੀਅਨ ਅੰਤਰਰਾਸ਼ਟਰੀ ਸਿੱਖਿਆ ਕਾਨਫਰੰਸ ਵਿੱਚ ਆਪਣਾ ਮੁੱਖ ਭਾਸ਼ਣ ਦਿੱਤਾ। ਭਾਰਤ ਦੇ ਸਿੱਖਿਆ ਮੰਤਰੀ ਨੇ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਅਰ ਨਾਲ ਵੀ ਦੁਵੱਲੀ ਮੀਟਿੰਗ ਵੀ ਕੀਤੀ।

ਇਸ ਸਮਾਗਮ ਵਿੱਚ ਭਾਰਤੀ ਵਫ਼ਦ ਦੇ ਮੈਂਬਰ, ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ ਮੁਖੀ ਅਤੇ ਹੋਰ ਅਧਿਕਾਰੀ ਅਤੇ ਸਿੱਖਿਆ ਅਦਾਰਿਆਂ ਦੇ ਮੁਖੀ ਵੀ ਮੌਜੂਦ ਸਨ। ਆਪਣੇ ਸੰਬੋਧਨ ਵਿੱਚ ਪ੍ਰਧਾਨ ਨੇ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਮਜ਼ਬੂਤ ਅਤੇ ਵਧ ਰਹੀ ਸਾਂਝੇਦਾਰੀ ਦੀ ਸ਼ਲਾਘਾ ਕੀਤੀ, ਜੋ ਦੋਵਾਂ ਦੇਸ਼ਾਂ ਦੇ ਇਤਿਹਾਸ ਨੂੰ ਜੋੜਦੀ ਹੈ ਅਤੇ ਇੱਕ ਸੁਨਹਿਰੇ ਭਵਿੱਖ ਲਈ ਰਾਹ ਪੱਧਰਾ ਕਰੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਵੀ ਪੁਸ਼ਟੀ ਕੀਤੀ। ਪ੍ਰਧਾਨ ਨੇ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਵਿੱਚ ਸਿੱਖਿਆ ਨੂੰ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਨਿਰਮਾਤਾ ਅਤੇ ਪ੍ਰਬੰਧਕ ਬਣਨ ਲਈ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ ਉਭਰ ਰਹੇ ਨੌਕਰੀਆਂ ਦੇ ਬਾਜ਼ਾਰਾਂ ਦੇ ਅਨੁਕੂਲ ਹੋਣ ਲਈ ਡਿਜੀਟਲ ਸਾਖਰਤਾ, ਨਰਮ ਹੁਨਰ, ਆਲੋਚਨਾਤਮਕ ਸੋਚ ਅਤੇ ਅੰਤਰ-ਅਨੁਸ਼ਾਸਨੀ ਅਧਿਐਨਾਂ ’ਤੇ ਜ਼ੋਰ ਦਿੰਦੀ ਹੈ। ਪ੍ਰਧਾਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿੱਖਿਆ ਵਿੱਚ ਸਹਿਯੋਗ ਭਾਰਤ- ਆਸਟ੍ਰੇਲੀਆ ਸਬੰਧਾਂ ਦੀ ਨੀਂਹ ਹੈ। ਉਹਨਾਂ ਕਿਹਾ ਕਿ ਇਸਦਾ ਮੁੱਖ ਉਦੇਸ਼ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) ਵਿੱਚ ਦਰਸਾਏ ਗਏ ਹੁਨਰ ਅਧਾਰਤ ਸਿੱਖਿਆ ’ਤੇ ਧਿਆਨ ਕੇਂਦ੍ਰਤ ਕਰਦੇ ਹੋਏ ਇੱਕ ਯੋਗਤਾ-ਅਧਾਰਤ ਢਾਂਚੇ ਵਿੱਚ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਵਧਾਉਣਾ ਹੈ।

ਕੇਂਦਰੀ ਸਿੱਖਿਆ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਰ ਨੇ ਰੌਇਲ ਮੈਲਬੌਰਨ ਇੰਸਟੀਚਿਊਟ ਆਫ਼ ਟੈਕਨੋਲੋਜੀ, ਮੋਨਾਸ਼ ਯੂਨੀਵਰਸਿਟੀ, ਸਾਉਥ ਮੈਲਬੌਰਨ ਪ੍ਰਾਇਮਰੀ ਸਕੂਲ ਅਤੇ ਹੋਰ ਵਿੱਦਿਅਕ ਅਦਾਰਿਆਂ ਦਾ ਦੌਰਾ ਵੀ ਕੀਤਾ।

Related posts

Ancient Sufi Myth Comes to Life in Aakash Odedra’s Melbourne Premiere

admin

Nurse, living with cancer, appeals for more people to donate blood and join the stem cell registry

admin

ਕੀ ਟਰੰਪ-ਟੈਰਿਫ਼, ਆਸਟ੍ਰੇਲੀਅਨ ਆਰਥਿਕਥਾ ਦੇ ਲਈ ਖਤਰਨਾਕ ਹੋਵੇਗਾ ?

admin