News Breaking News International Latest News

ਭਾਰਤ ਨੂੰ ਸਾਲ ਦੇ ਅਖ਼ੀਰ ਤਕ ਮਿਲ ਜਾਵੇਗਾ ਐੱਸ-400 ਮਿਜ਼ਾਈਲ ਸਿਸਟਮ

ਮਾਸਕੋ – ਭਾਰਤ ਨੂੰ ਇਸ ਸਾਲ ਦੇ ਅਖ਼ੀਰ ਤਕ ਰੂਸੀ ਮਿਜ਼ਾਈਲ ਰੱਖਿਆ ਸਿਸਟਮ ਐੱਸ-400 ਮਿਲਣ ਜਾ ਰਿਹਾ ਹੈ। ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀ ਇਸ ਪ੍ਰਣਾਲੀ ਦੇ ਮਿਲਣ ਨਾਲ ਭਾਰਤ ਦੀ ਮਾਰੂ ਸਮਰੱਥਾ ਹੋਰ ਮਜ਼ਬੂਤ ਹੋ ਜਾਵੇਗੀ। ਭਾਰਤ ਨੇ ਰੂਸ ਤੋਂ 5.43 ਅਰਬ ਡਾਲਰ (ਕਰੀਬ 40 ਹਜ਼ਾਰ ਕਰੋੜ ਰੁਪਏ) ‘ਚ ਪੰਜ ਐੱਸ-400 ਰੈਜੀਮੈਂਟ ਖ਼ਰੀਦਣ ਲਈ ਅਕਤੂਬਰ, 2019 ‘ਚ ਸਮਝੌਤਾ ਕੀਤਾ ਸੀ। ਇੰਟਰਨੈਸ਼ਨਲ ਮਿਲਟਰੀ ਟੈਕਨੀਕਲ ਫੋਰਮ ‘ਆਰਮੀ-2021’ ਨੂੰ ਸੰਬੋਧਿਤ ਕਰਦਿਆਂ ਅਲਮਾਜ ਐਂਟੇ ਦੇ ਡਿਪਟੀ ਸੀਈਓ ਵਾਚੇਸਲਾਵ ਡਿਜਿਰਕਲਨ ਨੇ ਸੋਮਵਾਰ ਨੂੰ ਕਿਹਾ, ‘ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਤੈਅ ਪ੍ਰਰੋਗਰਾਮ ਤੇ ਸਮਝੌਤੇ ਤਹਿਤ ਅਸੀਂ 2021 ਦੇ ਅਖ਼ੀਰ ਤਕ ਇਸ ਸਿਸਟਮ ਦੀ ਸਪਲਾਈ ਸ਼ੁਰੂ ਕਰ ਦੇਵਾਂਗੇ।’ ਉਨ੍ਹਾਂ ਦੱਸਿਆ ਕਿ ਐੱਸ-400 ਸਿਸਟਮ ਨੂੰ ਸੰਚਾਲਿਤ ਕਰਨ ਲਈ ਭਾਰਤੀ ਸੈਨਿਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਵਾਚੇਸਲਾਵ ਨੇ ਕਿਹਾ, ‘ਭਾਰਤੀ ਮਾਹਿਰਾਂ ਦੇ ਪਹਿਲੇ ਸਮੂਹ ਦੀ ਸਿਖਲਾਈ ਪੂਰੀ ਹੋ ਗਈ ਹੈ। ਜਦਕਿ ਦੂਜੇ ਸਮੂਹ ਦੀ ਸਿਖਲਾਈ ਚੱਲ ਰਹੀ ਹੈ। ਮੈਂ ਇਨ੍ਹਾਂ ਦੀ ਗਿਣਤੀ ਨਹੀਂ ਦੱਸ ਸਕਦਾ।’

ਭਾਰਤ ਨੂੰ ਰੂਸੀ ਕ੍ਰਿਵਾਕ ਸ਼੍ਰੇਣੀ ਦੇ ਪਹਿਲੇ ਦੋ ਜੰਗੀ ਬੇੜੇ ਮੱਧ 2023 ਤਕ ਮਿਲਣਗੇ। ਰੂਸ ਦੀ ਰਾਜਧਾਨੀ ਮਾਸਕੋ ‘ਚ ਲੱਗੀ ਹਥਿਆਰਾਂ ਦੀ ਪ੍ਰਦਰਸ਼ਨੀ ਇੰਟਰਨੈਸ਼ਨਲ ਮਿਲਟਰੀ ਟੈਕਨੀਕਲ ਫੋਰਮ ‘ਆਰਮੀ 2021’ ਵਿਚ ਯੂਨਾਈਟਿਡ ਸ਼ਿਪਬਿਲਡਿੰਗ ਕਾਰਪੋਰੇਸ਼ਨ ਦੇ ਸੀਈਓ ਐਲੇਕਸੀ ਰਾਖਮਨੋਵ ਨੇ ਦੱਸਿਆ ਕਿ ਰੂਸ ਵੱਲੋਂ ਬਣਾਏ ਕ੍ਰਿਵਾਕ ਸ਼੍ਰੇਣੀ ਦੇ ਪਹਿਲੇ ਦੋ ਸਟੀਲਥ ਫਿ੍ਗੇਟ ਦੀ ਸਪਲਾਈ ਮੱਧ 2023 ਤਕ ਹੋਣ ਦੀ ਸੰਭਾਵਨਾ ਹੈ। ਕੋਰੋਨਾ ਮਹਾਮਾਰੀ ਕਾਰਨ ਨਿਰਮਾਣ ਕਾਰਜ ‘ਚ ਦੇਰੀ ਹੋਈ। ਭਾਰਤ ਨੇ ਰੂਸ ਨਾਲ ਸਾਲ 2016 ‘ਚ ਕ੍ਰਿਵਾਕ ਜਾਂ ਤਲਵਾਰ ਸ਼੍ਰੇਣੀ ਦੇ ਚਾਰ ਜੰਗੀ ਬੇੜਿਆਂ ਲਈ ਕਰਾਰ ਕੀਤਾ ਸੀ। ਇਨ੍ਹਾਂ ‘ਚੋਂ ਦੋ ਫਿ੍ਗੇਟ ਸਿੱਧੇ ਰੂਸ ਤੋਂ ਮਿਲਣਗੇ ਤੇ ਦੋ ਦਾ ਨਿਰਮਾਣ ਗੋਆ ਸ਼ਿਪਯਾਰਡ ਲਿਮਟਿਡ ਵੱਲੋਂ ਕੀਤਾ ਜਾਵੇਗਾ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin