Sport

ਭਾਰਤ ਨੇ ਕੁਆਲੀਫਾਇਰ ਮੈਚ ’ਚ ਮਾਲਦੀਵ ਨੂੰ 5-0 ਨਾਲ ਦਰੜਿਆ

ਅਲ ਖੋਬਾਰ – ਭਾਰਤ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮੰਗਲਵਾਰ ਨੂੰ ਇੱਥੇ ਮਾਲਦੀਵ ਨੂੰ 5-0 ਨਾਲ ਕਾਰੀ ਮਾਤ ਦੇ ਕੇ ਏਐੱਫਸੀ ਅੰਡਰ-17 ਏਸ਼ਿਆਈ ਕੱਪ 2023 ਦੇ ਕੁਆਲੀਫਾਇਰਜ਼ ਵਿਚ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ।

ਭਾਰਤ ਵੱਲੋਂ ਕਪਤਾਨ ਵਨਲਾਲਪੇਕਾ ਗੁਇਟੇ, ਲਲਮਿੰਗਛੁਆਂਗਾ ਫਨਾਈ, ਅਮਨ, ਬਾਬੀ ਸਿੰਘ ਤੇ ਫੀਨਿਕਸ ਓਇਨਮ ਨੇ ਇਕ-ਇਕ ਗੋਲ ਕੀਤਾ। ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਾਵੀ ਹੋ ਕੇ ਖੇਡਣ ਦੀ ਰਣਨੀਤੀ ਅਪਣਾਈ ਜਿਸ ਵਿਚ ਉਹ ਸਫਲ ਵੀ ਰਹੀ। ਉਸ ਕੋਲ ਨੌਵੇਂ ਮਿੰਟ ਵਿਚ ਹੀ ਗੋਲ ਕਰਨ ਦਾ ਮੌਕਾ ਸੀ ਪਰ ਉਹ ਖੁੰਝ ਗਿਆ। ਕਪਤਾਨ ਗੁਇਟੇ ਨੇ ਹਾਲਾਂਕਿ ਜਲਦ ਹੀ ਭਾਰਤ ਵੱਲੋਂ ਪਹਿਲਾਂ ਗੋਲ ਕੀਤਾ। ਫਨਾਈ ਨੇ 24ਵੇਂ ਮਿੰਟ ਵਿਚ ਭਾਰਤ ਦੀ ਬੜ੍ਹਤ ਦੁੱਗਣੀ ਕਰ ਦਿੱਤੀ। ਭਾਰਤੀ ਕਪਤਾਨ ਕੋਲ ਆਪਣਾ ਦੂਜਾ ਗੋਲ ਕਰਨ ਦਾ ਵੀ ਮੌਕਾ ਸੀ ਪਰ ਮਾਲਦੀਵ ਦੇ ਪੈਨਲਟੀ ਬਾਕਸ ਕੋਲੋਂ ਲਈ ਗਈ ਉਨ੍ਹਾਂ ਦੀ ਫ੍ਰੀ ਕਿੱਕ ਬਾਰ ਨਾਲ ਟਕਰਾਅ ਗਈ।

ਭਾਰਤ ਅੱਧੇ ਸਮੇਂ ਤਕ ਦੋ ਗੋਲਾਂ ਨਾਲ ਅੱਗੇ ਸੀ। ਉਸ ਨੇ ਦੂਜੇ ਅੱਧ ਵਿਚ ਵੀ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਤੇ 15 ਮਿੰਟ ਤੋਂ ਬਾਅਦ ਆਪਣਾ ਤੀਜਾ ਗੋਲ ਵੀ ਕਰ ਦਿੱਤਾ। ਟੀਮ ਲਈ ਇਹ ਗੋਲ ਅਮਨ ਨੇ ਕੀਤਾ। ਭਾਰਤ ਨੂੰ ਇਸ ਤੋਂ ਅੱਠ ਮਿੰਟ ਬਾਅਦ ਹੁਜੈਫ਼ਾ ਅਹਿਮਦ ਦਾਰ ਦੇ ਫਾਉਲ ਕਰਨ ਨਾਲ ਪੈਨਲਟੀ ਮਿਲੀ ਜਿਸ ਨੂੰ ਬਾਬੀ ਸਿੰਘ ਨੇ ਗੋਲ ਵਿਚ ਬਦਲਿਆ। ਇਸ ਤੋਂ ਕੁਝ ਮਿੰਟ ਬਾਅਦ ਹੀ ਫੀਨਿਕਸ ਨੇ 25 ਗਜ਼ ਦੀ ਦੂਰੀ ਤੋਂ ਕਰਾਰਾ ਸ਼ਾਟ ਲਾ ਕੇ ਭਾਰਤ ਵੱਲੋਂ ਪੰਜਵਾਂ ਗੋਲ ਕੀਤਾ।

Related posts

ਭਾਰਤ ਦੇ ਸਾਊਥ ਅਫਰੀਕਾ ਦੌਰੇ ‘ਤੇ BCCI ਦਾ ਅਹਿਮ ਫੈਸਲਾ, ਟੀ20 ਸੀਰੀਜ਼ ਹੋਈ ਮੁਲਤਵੀਂ

Bunty

ਰੌਇਲ ਚੈਲੰਜਰਜ਼ ਬੰਗਲੁਰੂ, ਮੁੰਬਈ ਨੂੰ ਹਰਾ ਕੇ 14 ਅੰਕਾਂ ਨਾਲ ਸਿਖਰ ‘ਤੇ ਪੁੱਜੀ

admin

ਜਸਪ੍ਰੀਤ ਬੁਮਰਾਹ ਨੂੰ ਪਛਾੜ ਕੇ ਇਸ ਖਿਡਾਰੀ ਨੇ ਜਿੱਤਿਆ ICC ਪਲੇਅਰ ਆਫ ਦ ਮੰਥ ਦਾ ਐਵਾਰਡ

Bunty