Sport

ਭਾਰਤ ਬਣਿਆ U19 Asia Cup 2021 ਦਾ ਚੈਂਪੀਅਨ

ਨਵੀਂ ਦਿੱਲੀ – ਭਾਰਤੀ ਅੰਡਰ 19 ਕ੍ਰਿਕਟ ਟੀਮ ਨੇ ਯਸ਼ ਧੁਲ ਦੀ ਕਪਤਾਨੀ ਵਿਚ ਸ੍ਰੀਲੰਕਾ ਅੰਡਰ 19 ਨੂੰ 9 ਵਿਕਟਾਂ ਨਾਲ ਹਰਾ ਕੇ ਅੰਡਰ 19 ਏਸ਼ੀਆ ਕੱਪ 2021 ਦਾ ਖਿਤਾਬ ਆਪਣੇ ਨਾਂ ਕੀਤਾ। ਸਾਲ 2021 ਦੇ ਆਖਰੀ ਦਿਨ ਭਾਰਤੀ ਅੰਡਰ 19 ਟੀਮ ਨੇ ਏਸ਼ਿਆਈ ਚੈਂਪੀਅਨ ਬਣ ਕੇ ਪੂਰੇ ਦੇਸ਼ਵਾਸੀਆਂ ਨੂੰ ਮਾਣ ਬਖ਼ਸ਼ਿਆ। ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਦਾ ਸਫਰ ਬੇਹੱਦ ਸ਼ਾਨਦਾਰ ਰਿਹਾ ਅਤੇ ਆਖ਼ਰਕਾਰ ਇਹ ਟੀਮ ਇਸ ਵਾਰ ਚੈਂਪੀਅਨ ਬਣੀ। ਇਸਦੇ ਨਾਲ ਹੀ ਭਾਰਤੀ ਅੰਡਰ 19 ਟੀਮ ਨੇ ਅੱਠਵੀਂ ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ। ਹਾਲਾਂਕਿ ਸਾਲ 2012 ਵਿਚ ਭਾਰਤ ਤੇ ਪਾਕਿਸਤਾਨ ਸਾਂਝੇ ਜੇਤੂ ਬਣੇ ਸਨ।

Related posts

ਕ੍ਰਿਸਟੀਆਨੋ ਰੋਨਾਲਡੋ ਨੇ ਪੁਰਤਗਾਲ ਕੈਂਪ ਕਿਉਂ ਛੱਡਿਆ ?

admin

ਰੋਹਿਤ ਸ਼ਰਮਾ ਇਕੱਲੇ ਹੀ ਮੈਚ ਦਾ ਰੁਖ ਬਦਲ ਸਕਦੇ ਨੇ; ਸ਼ਾਕਿਬ ਅਲ ਹਸਨ

Bunty

ਓਲਿੰਪਿਕ੍ਸ ਅਪਡੇਟ: ਟੋਕਿਓ ਓਲਿੰਪਿਕ੍ਸ 2020 ਵਿੱਚ ਐਥਲੇਟਿਕ੍ਸ ਮੁਕਾਬਲਿਆਂ ਦਾ ਆਗਾਜ਼ !

admin