India

ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤਾ ਮਾਰਚ 2027 ਤੱਕ ਲਾਗੂ ਹੋਵੇਗਾ – ਪੀਯੂਸ਼ ਗੋਇਲ

ਪੀਯੂਸ਼ ਗੋਇਲ, ਭਾਰਤ ਦੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ।

ਭਾਰਤ ਅਤੇ ਯੂਰਪੀਅਨ ਯੂਨੀਅਨ (ਈਯੂ) ਦਰਮਿਆਨ ਲੰਬੇ ਸਮੇਂ ਤੋਂ ਪ੍ਰਸਤਾਵਿਤ ਮੁਕਤ ਵਪਾਰ ਸਮਝੌਤਾ (ਐਫਟੀਏ) ਦਸੰਬਰ 2026 ਤੱਕ ਦਸਤਖਤ ਕੀਤੇ ਜਾਣ ਦੀ ਉਮੀਦ ਹੈ ਅਤੇ ਫਰਵਰੀ-ਮਾਰਚ 2027 ਤੱਕ ਲਾਗੂ ਹੋ ਸਕਦਾ ਹੈ।

ਮੁੰਬਈ ‘ਚ ਚਾਰਟਰਡ ਅਕਾਊਂਟੈਂਟਸ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿਗੋਇਲ ਨੇ ਕਿਹਾ ਕਿ ਇਹ ਸਮਝੌਤਾ ਯੂਰਪੀ ਬਾਜ਼ਾਰ ‘ਚ ਭਾਰਤੀ ਉਤਪਾਦਾਂ ਨੂੰ ਵਿਆਪਕ ਪਹੁੰਚ ਪ੍ਰਦਾਨ ਕਰੇਗਾ ਅਤੇ ਕਈ ਵਸਤੂਆਂ ‘ਤੇ ਡਿਊਟੀ ‘ਚ ਕਟੌਤੀ ਦਾ ਭਾਰਤੀ ਨਿਰਯਾਤ ਨੂੰ ਵੱਡਾ ਫਾਇਦਾ ਹੋਵੇਗਾ। ਲਗਭਗ ਜ਼ੀਰੋ ਟੈਰਿਫ ਦੇ ਨਾਲ ਲਗਭਗ ਪੂਰਾ ਯੂਰਪੀਅਨ ਬਾਜ਼ਾਰ ਸਾਡੇ ਲਈ ਖੋਲ੍ਹਿਆ ਜਾਵੇਗਾ।

ਵਿਸ਼ਵ ਪੱਧਰ ‘ਤੇ ਭਾਰਤ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ ਅਤੇ ਦੁਨੀਆ ਦੇ ਕਈ ਦੇਸ਼ ਭਾਰਤ ਨਾਲ ਆਪਣੇ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਚਾਹਵਾਨ ਹਨ। ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਅਮਰੀਕਾ ਦੇ ਵਪਾਰਕ ਪ੍ਰਤੀਨਿਧੀ ਜੈਮੀਸਨ ਗ੍ਰੀਰ ਇਸ ਹਫਤੇ ਭਾਰਤ ਦਾ ਦੌਰਾ ਕਰ ਸਕਦੇ ਹਨ। ਇਸ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਭਾਰਤ ਅਤੇ 27 ਮੈਂਬਰੀ ਯੂਰਪੀਅਨ ਯੂਨੀਅਨ ਨੇ ਇਸ ਸਾਲ 27 ਜਨਵਰੀ ਨੂੰ ਮੁਕਤ ਵਪਾਰ ਸਮਝੌਤੇ ‘ਤੇ ਗੱਲਬਾਤ ਦੇ ਸਫਲ ਸਿੱਟੇ ਦਾ ਐਲਾਨ ਕੀਤਾ ਸੀ। ਪੀਯੂਸ਼ ਗੋਇਲ ਨੇ ਪਹਿਲਾਂ ਇਸ ਸਮਝੌਤੇ ਨੂੰ “ਸਭ ਸੌਦਿਆਂ ਦੀ ਮਾਂ” ਕਿਹਾ ਸੀ। ਪ੍ਰਸਤਾਵਿਤ ਸਮਝੌਤੇ ਦੇ ਤਹਿਤ ਭਾਰਤ ਦੇ ਲਗਭਗ 93 ਪ੍ਰਤੀਸ਼ਤ ਨਿਰਯਾਤ ਨੂੰ ਯੂਰਪੀਅਨ ਯੂਨੀਅਨ ਦੇ ਬਾਜ਼ਾਰ ਤੱਕ ਡਿਊਟੀ ਮੁਕਤ ਪਹੁੰਚ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਟੈਕਸਟਾਈਲ, ਇੰਜੀਨੀਅਰਿੰਗ ਉਤਪਾਦ, ਫਾਰਮਾਸਿਊਟੀਕਲ, ਰਤਨ ਅਤੇ ਗਹਿਣੇ ਅਤੇ ਖੇਤੀਬਾੜੀ ਸੈਕਟਰ ਸਮੇਤ ਕਈ ਉਦਯੋਗਾਂ ਨੂੰ ਫਾਇਦਾ ਹੋਵੇਗਾ।

Related posts

WPL 2025 ਮੁੰਬਈ ਇੰਡੀਅਨਜ਼ ਟੀਮ ਨੇ ਜਿੱਤ ਲਿਆ !

admin

ਬਿ੍ਰਜ ਭੂਸ਼ਣ ਦੀ ਅਰਜ਼ੀ ’ਤੇ ਅਦਾਲਤ ਨੇ 26 ਅਪ੍ਰੈਲ ਤੱਕ ਫ਼ੈਸਲਾ ਰੱਖਿਆ ਸੁਰੱਖਿਅਤ

Bunty

ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ: 12 ਜੁਲਾਈ ਤਕ ਵਧਾਈ ਨਿਆਂਇਕ ਹਿਰਾਸਤ

Bunty