ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਸਹਿਯੋਗ ’ਚ ਨਵਾਂ ਬਣਿਆ ਸੰਗਠਨ ‘ਹਿੰਦੂਜ਼ ਫ਼ੌਰ ਅਮਰੀਕਾ ਫ਼ਸਟ’ ਉਤਰਿਆ ਹੈ। ਇਸ ਨੇ ਐਲਾਨ ਕੀਤਾ ਹੈ ਕਿ ਇਹ ਟਰੰਪ ਦੀ ਹਮਾਇਤ ਕਰੇਗਾ ਕਿਉਂਕਿ ਉਹ ਭਾਰਤ-ਹਮਾਇਤੀ ਹਨ। ਇਹ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਵਿਰੁੱਧ ਮੁਹਿੰਮ ਸ਼ੁਰੂ ਕਰੇਗ। ‘ਹਿੰਦੂਜ਼ ਫ਼ੌਰ ਅਮਰੀਕਾ ਫ਼ਸਟ’ ਦੇ ਪ੍ਰਧਾਨ ਅਤੇ ਸੰਸਥਾਪਕ ਉਤਸਵ ਸੰਦੂਜਾ ਨੇ ਕਿਹਾ ਕਿ ਟਰੰਪ ਭਾਰਤ ਅਤੇ ਪੀ.ਐੱਮ. ਨਰਿੰਦਰ ਮੋਦੀ ਦੇ ਸਮਰਥੱਕ ਹਨ, ਜਦਕਿ ਹੈਰਿਸ ਨੇ ਭਾਰਤ ਅਤੇ ਭਾਰਤੀ ਲੋਕਾਂ ਬਾਰੇ ‘ਇਤਰਾਜ਼ਯੋਗ ਟਿੱਪਣੀਆਂ’ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਿਡੇਨ-ਹੈਰਿਸ ਪ੍ਰਸ਼ਾਸ਼ਨ ਨੇ ਸਰਹੱਦ ਨੂੰ ਵੀ ਸੁਰੱਖ਼ਿਅਤ ਨਹੀਂ ਰੱਖਿਆ। ਜ਼ਿਕਰਯੋਗ ਹੈ ਕਿ ਹੈਰਿਸ ਰਾਸ਼ਟਰਪਤੀ ਜੋਅ ਬਿਡੇਨ ਦੇ ਬਾਅਦ ਦੂਜੇ ਨੰਬਰ ਦੀ ਤਾਕਤਵਰ ਨੇਤਾ ਹਨ ਪਰ ਉਨ੍ਹਾਂ ਨੇ ਅਮਰੀਕਾ ’ਚ ਨਾਜਾਇਜ਼ ਪ੍ਰਵਾਸੀਆਂ ਨੂੰ ਆਉਣ ਤੋਂ ਰੋਕਣ ਲਈ ਕੱੁਝ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਟਰੰਪ ਦੇ ਪੀ.ਐੱਮ. ਨਰਿੰਦਰ ਮੋਦੀ ਨਾਲ ਬਿਹਤਰੀਨ ਸਬੰਧ ਹਨ ਅਤੇ ਉਨ੍ਹਾਂ ਨੇ ਕਈ ਰੱਖਿਆ ਪ੍ਰੋਜੈਕਟਾਂ ’ਚ ਸਹਿਯੋਗ ਕੀਤਾ ਹੈ, ਜਿਸ ਨਾਲ ਭਾਰਤ ਨੂੰ ਚੀਨ ਦਾ ਸਾਹਮਣਾ ਕਰਨ ’ਚ ਮਦਦ ਮਿਲੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੀ ਬਹਿਸ ਲਈ ਤਿਆਰੀ ’ਚ ਜੁਟੇ ਹੋਏ ਹਨ। ਇਸ ਟੀ.ਵੀ. ਬਹਿਸ ’ਚ ਦੋਵਾਂ ਨੇਤਾ ਵੱਖ-ਵੱਖ ਦਰਸ਼ਨ ਅਤੇ ਨਜ਼ਰੀਏ ’ਤੇ ਸੋਚ-ਵਿੱਚਾਰ ਕਰ ਰਹੇ ਹਨ ਤਾਂ ਜੋ ਇਹ ਟਕਰਾਅ ਵੋਟਾਂ ’ਚ ਬਦਲਿਆ ਜਾ ਸਕੇ। ਉੱਪ ਰਾਸ਼ਟਰਪਤੀ ਕਮਲਾ ਹੈਰਿਸ ਪਿਟਸਬਰਗ ’ਚ ਹਨ ਅਤੇ ਉਹ ਸਵਿੰਗ ਸਟੇਟ ਵੋਟਰਾਂ ਨਾਲ ਮਿਲਣ-ਜੁਲਣ ’ਤੇ ਧਿਆਨ ਦੇ ਰਹੀਆਂ ਹਨ। ਦੂਜੇ ਪਾਸੇ, ਡੋਨਾਲਡ ਟਰੰਪ ਨੂੰ ਜਨਤਕ ਬਹਿਸ ਲਈ ਜ਼ਿਆਦਾ ਅਧਿਐਨ ਦੀ ਲੋੜ ਮਹਿਸੂਸ ਨਹੀਂ ਹੁੰਦੀ।
previous post
