Bollywood

ਮਰਹੂਮ ਅਦਾਕਾਰਾ ਮੀਨਾ ਕੁਮਾਰੀ ਦੀ ਕੰਗਨਾ ਰਣੌਤ ਨੇ ਕੀਤੀ ਤਾਰੀਫ਼

ਮੁੰਬਈ – ਦੋ ਦਹਾਕਿਆਂ ਤੋਂ ਸਿਨੇਮਾ ’ਤੇਰਾਜ ਕਰ ਰਹੀ ਕੰਗਨਾ ਰਣੌਤ ਖੁੱਲ੍ਹ ਕੇ ਸਿਤਾਰਿਆਂ ਦੇ ਖਿਲਾਫ ਬੋਲਦੀ ਹੈ ਅਤੇ ਆਪਣੀਆਂ ਪਸੰਦੀਦਾ ਹੀਰੋਇਨਾਂ ਦੀ ਤਾਰੀਫ ਵੀ ਕਰਦੀ ਹੈ। ਇੱਕ ਵਾਰ ਉਸਨੇ ਫ਼ਿਲਮ ਪੋਨੀਯਿਨ ਸੇਲਵਨ ਲਈ ਐਸ਼ਵਰਿਆ ਰਾਏ ਦੀ ਤਾਰੀਫ ਕੀਤੀ ਸੀ ਅਤੇ ਹੁਣ ਉਸ ਨੇ ਮਰਹੂਮ ਅਦਾਕਾਰਾ ਮੀਨਾ ਕੁਮਾਰੀ ਲਈ ਇੱਕ ਦਿਲ ਨੂੰ ਛੂਹਣ ਵਾਲੀ ਪੋਸਟ ਕੀਤੀ ਹੈ।ਕੰਗਨਾ ਰਣੌਤ ਪਿਛਲੇ ਮਹੀਨੇ ਹੀ ਪਹਿਲੀ ਵਾਰ ਸੰਸਦ ਮੈਂਬਰ ਬਣੀ ਸੀ। ਉਹ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਮੰਡੀ ਤੋਂ ਖੜੀ ਹੋਈ ਅਤੇ ਭਾਰੀ ਵੋਟਾਂ ਨਾਲ ਜਿੱਤੀ। ਨਵੀਂ ਚੁਣੀ ਗਈ ਐਮ.ਪੀ. ਕੰਗਨਾ ਭਾਵੇਂ ਹੀ ਸਿਆਸੀ ਮੁੱਦਿਆਂ ’ਤੇਲਗਾਤਾਰ ਆਪਣੀ ਰਾਏ ਦੇ ਰਹੀ ਹੋਵੇ, ਪਰ ਉਹ ਬਾਲੀਵੁੱਡ ਬਾਰੇ ਵੀ ਗੱਲ ਕਰਨ ਤੋਂ ਪਿੱਛੇ ਨਹੀਂ ਹਟਦੀ। ਹਾਲ ਹੀ ’ਚ ਉਨ੍ਹਾਂ ਨੇ ਮੀਨਾ ਕੁਮਾਰੀ ਦੀ ਤਾਰੀਫ ’ਚ ਆਪਣੇ ਦਿਲ ਦੀ ਗੱਲ ਕਹੀ ਹੈ।ਕੰਗਨਾ ਰਣੌਤ ਨੇ 8 ਜੁਲਾਈ ਨੂੰ ਇੰਸਟਾਗ੍ਰਾਮ ਸਟੋਰੀ ’ਤੇਕਮਲ ਅਮਰੋਹੀ ਦੁਆਰਾ ਨਿਰਦੇਸ਼ਿਤ ਫ਼ਿਲਮ ‘ਪਾਕੀਜ਼ਾ’ ਦੀ ਮੀਨਾ ਕੁਮਾਰੀ ਦੀ ਇੱਕ ਕਲਿੱਪ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਦੇ ਪ੍ਰਦਰਸ਼ਨ ਦੀ ਤਾਰੀਫ ਕਰਦੇ ਹੋਏ ਇੱਕ ਲੰਮਾ ਨੋਟ ਲਿਖਿਆ ਹੈ। ਕੰਗਨਾ ਨੇ ਲਿਖਿਆ, “ਮੈਂ ਮੀਨਾ ਜੀ ਦਾ ਜ਼ਿਆਦਾ ਕੰਮ ਨਹੀਂ ਦੇਖਿਆ, ਪਰ ਮੈਂ ਬਹੁਤ ਪੜਿ੍ਹਆ ਹੈ। ਉਹ ਆਪਣੇ ਕੰਮ ਲਈ ਬਹੁਤ ਮਸ਼ਹੂਰ ਸਨ।”ਸੰਸਦ ਮੈਂਬਰ ਦੀ ਜ਼ਿੰਮੇਵਾਰੀ ਨਿਭਾ ਰਹੀ ਕੰਗਨਾ ਰਣੌਤ ਫਿਲਮਾਂ ’ਚ ਵੀ ਸਰਗਰਮ ਹੈ। ਉਹ ਆਖਰੀ ਵਾਰ ਫਿਲਮ ‘ਤੇਜਸ’ ’ਚ ਨਜ਼ਰ ਆਈ ਸੀ। ਜਲਦ ਹੀ ਉਹ ਫ਼ਿਲਮ ‘ਐਮਰਜੈਂਸੀ’ ’ਚ ਇੰਦਰਾ ਗਾਂਧੀ ਦੀ ਭੂਮਿਕਾ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਮਹਿਮਾ ਚੌਧਰੀ ਤੋਂ ਲੈ ਕੇ ਅਨੁਪਮ ਖੇਰ ਤੱਕ ਕਈ ਮਸ਼ਹੂਰ ਕਲਾਕਾਰ ਵੀ ਹਨ। ਇਹ ਫ਼ਿਲਮ ਇਸ ਸਾਲ 6 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

 

Related posts

ਵਰੂਣ ਧਵਨ ਅਤੇ ਨਤਾਸ਼ਾ ਨੇ ਆਪਣੇ ਪਹਿਲੇ ਬੱਚੇ ਦਾ ਕੀਤਾ ਸਵਾਗਤ

Bunty

ਰਣਦੀਪ ਹੁੱਡਾ ਦੇ ‘ਸੁਤੰਤਰ ਵੀਰ ਸਾਵਰਕਰ’ ਫਿਲਮ ਨੂੰ 97ਵੇਂ ਆਸਕਰ ਲਈ ਭੇਜਿਆ

Bunty

ਅਭਿਨੇਤਰੀ ਅਮੀਸ਼ਾ ਪਟੇਲ ਦੀ ਪਟੀਸ਼ਨ ਖਾਰਜ, ਧੋਖਾਧੜੀ ਮਾਮਲੇ ‘ਚ ਝਾਰਖੰਡ ਹਾਈਕੋਰਟ ਤੋਂ ਵੱਡਾ ਝਟਕਾ

Bunty