Sport

ਮਹਿਲਾ ਲੀਗ ਭਾਰਤੀ ਹਾਕੀ ਲਈ ਗੇਮ ਚੇਂਜਰ ਹੋਵੇਗੀ: ਸਵਿਤਾ ਪੂਨੀਆ

ਨਵੀਂ ਦਿੱਲੀ – ਸਾਬਕਾ ਕਪਤਾਨ ਸਵਿਤਾ ਪੂਨੀਆ ਨੇ ਹਾਕੀ ਇੰਡੀਆ ਲੀਗ ਵਿਚ ਔਰਤਾਂ ਲਈ ਵੱਖਰਾ ਮੁਕਾਬਲਾ ਸ਼ੁਰੂ ਕਰਨ ਦੇ ਹਾਕੀ ਇੰਡੀਆ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਦੇਸ਼ ਵਿੱਚ ਖੇਡ ਲਈ ‘ਗੇਮ ਚੇਂਜਰ’ ਕਿਹਾ ਹੈ। ਟੂਰਨਾਮੈਂਟ ਦੇ ਇਤਿਹਾਸ ‘ਚ ਪਹਿਲੀ ਵਾਰ ਹਾਕੀ ਇੰਡੀਆ ਲੀਗ ‘ਚ ਪੁਰਸ਼ਾਂ ਦੇ ਨਾਲ-ਨਾਲ ਮਹਿਲਾ ਟੀਮਾਂ ਵੀ ਹਿੱਸਾ ਲੈਣਗੀਆਂ। ਦਸੰਬਰ ਦੇ ਆਖ਼ਰੀ ਹਫ਼ਤੇ ਤੋਂ ਫਰਵਰੀ 2025 ਤੱਕ ਚੱਲਣ ਵਾਲੀ ਇਸ ਐਫਆਈਐਚ ਦੁਆਰਾ ਮਾਨਤਾ ਪ੍ਰਾਪਤ ਲੀਗ ਵਿੱਚ ਪੁਰਸ਼ ਵਰਗ ਵਿੱਚ ਅੱਠ ਟੀਮਾਂ ਅਤੇ ਮਹਿਲਾ ਵਰਗ ਵਿੱਚ ਛੇ ਟੀਮਾਂ ਹਿੱਸਾ ਲੈਣਗੀਆਂ। ਸਵਿਤਾ ਨੇ ਹਾਕੀ ਇੰਡੀਆ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ, “ਮਹਿਲਾਵਾਂ ਲਈ ਇੱਕ ਵੱਖਰੀ ਲੀਗ ਇੱਕ ਗੇਮ ਚੇਂਜਰ ਹੋਵੇਗੀ ਅਤੇ ਇਹ ਭਾਰਤੀ ਹਾਕੀ ਲਈ ਇੱਕ ਵੱਡਾ ਕਦਮ ਹੋਵੇਗਾ, ਉਸਨੇ ਕਿਹਾ, “ਭਾਰਤ ਦੀਆਂ ਨੌਜਵਾਨ ਮਹਿਲਾ ਖਿਡਾਰੀਆਂ ਲਈ ਇਹ ਪਲੇਟਫਾਰਮ ਉਹਨਾਂ ਨੂੰ ਏ ਉੱਚ ਪੱਧਰੀ ਮੌਕਾ ਦੇਵੇਗਾ ਅਤੇ ਇੱਕ ਖਿਡਾਰੀ ਦੇ ਰੂਪ ਵਿੱਚ ਤੁਹਾਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰੇਗਾ। ਇਹ ਉਨ੍ਹਾਂ ਲਈ ਆਪਣੀ ਪ੍ਰਤਿਭਾ ਦਿਖਾਉਣ ਦਾ ਸੁਨਹਿਰੀ ਮੌਕਾ ਹੈ।

Related posts

ਆਸਟ੍ਰੇਲੀਆ ਬਣਿਆ ਵਿਸ਼ਵ ਚੈਂਪੀਅਨ

Bunty

ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ ਸਿੰਧੂ ਤੇ ਸ਼੍ਰੀਕਾਂਤ

Bunty

ਅਰਜਨਟੀਨਾ ਦੇ ਸਟਾਰ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਨੇ ਸੰਨਿਆਸ ਲੈਣ ਦਾ ਐਲਾਨ

Bunty