International

ਮਾਊਂਟ ਲੇਵੋਟੋਬੀ ਜਵਾਲਾਮੁਖੀ ਸਰਗਰਮ, ਸੁਰੱਖਿਅਤ ਥਾਂਵਾਂ ’ਤੇ ਪਹੁੰਚਾਏ 6,500 ਲੋਕ

ਫਲੋਰਸ ਤੈਮੂਰ – ਇੰਡੋਨੇਸ਼ੀਆ ਦੇ ਮਾਊਂਟ ਲੇਵੋਟੋਬੀ ਲਾਕੀ-ਲਾਕੀ ਜਵਾਲਾਮੁਖੀ ਦੇ ਪਿਛਲੇ ਕਈ ਦਿਨਾਂ ਤੋਂ ਸਰਗਰਮ ਹੋਣ ਕਾਰਨ ਆਸਮਾਨ ਨੂੰ ਸੰਘਣੇ ਧੂੰਏਂ ਨੇ ਢੱਕ ਲਿਆ ਹੈ ਅਤੇ ਆਸਪਾਸ ਦੇ ਇਲਾਕਿਆਂ ਵਿਚ ਸੁਆਹ ਦੀ ਪਰਤ ਦਿਖਾਈ ਦੇ ਰਹੀ ਹੈ। ਫਲੋਰਸ ਟਾਪੂ ਤੋਂ ਲਗਭਗ 6,500 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਕੋਈ ਜਾਨੀ ਜਾਂ ਵੱਡਾ ਨੁਕਸਾਨ ਨਹੀਂ ਹੋਇਆ ਹੈ। ਪੂਰਬੀ ਨੁਸਾ ਤੇਂਗਾਰਾ ਸੂਬੇ ਵਿੱਚ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਲਗਾਤਾਰ ਦਰਜ ਕੀਤੀਆਂ ਜਾ ਰਹੀਆਂ ਹਨ, ਜੋ ਕਿ ਗਰਮ ਗੈਸ ਦੇ ਲੀਕ ਹੋਣ ਕਾਰਨ ਹਾਲ ਹੀ ਦੇ ਦਿਨਾਂ ਵਿੱਚ ਵਧੀਆਂ ਹਨ। ਫਲੋਰਸ ਤੈਮੂਰ ਜ਼ਿਲੇ ਵਿੱਚ 1,584 ਮੀਟਰ ਉੱਚਾ ਇਹ ਇਕਲੌਤਾ ਅਜਿਹਾ ਪਹਾੜ ਹੈ ਜਿੱਥੇ “ਜੁੜਵਾਂ ਜੁਆਲਾਮੁਖੀ” – ਲੇਵੋਟੋਬੀ ਲਾਕੀ-ਲਾਕੀ ਅਤੇ ਲੇਵੋਟੋਬੀ ਪੇਰੇਮਪੁਆਨ ਹੈ। ਇਸ ਜਵਾਲਾਮੁਖੀ ‘ਚ ਐਤਵਾਰ ਤੋਂ ਹੁਣ ਤੱਕ 40 ਵਿਸਫੋਟ ਰਿਕਾਰਡ ਕੀਤੇ ਜਾ ਚੁੱਕੇ ਹਨ ਅਤੇ ਇਸ ਦੌਰਾਨ ਸੁਆਹ ਨੂੰ 500-1500 ਮੀਟਰ ਦੀ ਉਚਾਈ ਤੱਕ ਉੱਡਦਾ ਦੇਖਿਆ ਗਿਆ। ਅਧਿਕਾਰੀਆਂ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਵਿਸਫੋਟ ਵਾਲੇ ਖੇਤਰ ਦੇ ਚਾਰ ਕਿਲੋਮੀਟਰ ਦੇ ਘੇਰੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਠੰਡਾ ਲਾਵਾ ਭਾਰੀ ਬਾਰਸ਼ ਦੌਰਾਨ ਨਦੀਆਂ ਵਿੱਚ ਵਹਿ ਸਕਦਾ ਹੈ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਡੁਬਈ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ‘ਤੇ ਹੋ ਸਕਦੀ ਕੈਦ ਤੇ ਦੇਸ਼ ਨਿਕਾਲਾ

admin

ਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤ

admin