International

ਮਾਲਦੀਵ ਚ ਇੰਡੀਆ ਆਊਟ ਮੇਰਾ ਏਜੰਡਾ ਨਹੀਂ… ਭਾਰਤ ਦੌਰੇ ਤੋਂ ਪਹਿਲਾਂ ਬਦਲੇ ਮੁਇਜ਼ੂ ਦੇ ਸੁਰ

ਮਾਲੇ – ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ‘ਭਾਰਤ ਨੂੰ ਬਾਹਰ ਕਰਨ’ (‘kick India out’) ਦੇ ਕਿਸੇ ਵੀ ਏਜੰਡੇ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿਚ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਟਾਪੂ ਦੇਸ਼ ਲਈ ‘ਗੰਭੀਰ ਸਮੱਸਿਆ’ ਸੀ। ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ‘ਚ ਹਿੱਸਾ ਲੈਣ ਲਈ ਅਮਰੀਕਾ ਪਹੁੰਚੇ ਮੁਈਜ਼ੂ ਨੇ ਵੀਰਵਾਰ ਨੂੰ ਪ੍ਰਿੰਸਟਨ ਯੂਨੀਵਰਸਿਟੀ ਦੇ ਪ੍ਰੋਗਰਾਮ ‘ਡੀਨਜ਼ ਲੀਡਰਸ਼ਿਪ ਸੀਰੀਜ਼’ ‘ਚ ਇਕ ਸਵਾਲ ਦੇ ਜਵਾਬ ‘ਚ ਇਹ ਟਿੱਪਣੀ ਕੀਤੀ। ਮੁਈਜ਼ੂ ਨੇ ਇਹ ਗੱਲਾਂ ਆਪਣੇ ਭਾਰਤ ਦੌਰੇ ਤੋਂ ਕੁਝ ਸਮਾਂ ਪਹਿਲਾਂ ਕਹੀਆਂ ਹਨ। ਮਾਲਦੀਵ ਦੇ ਰਾਸ਼ਟਰਪਤੀ ਅਗਲੇ ਮਹੀਨੇ ਅਕਤੂਬਰ ਵਿੱਚ ਦਿੱਲੀ ਦਾ ਦੌਰਾ ਕਰ ਸਕਦੇ ਹਨ।ਮਾਲਦੀਵ ਦੇ ਨਿਊਜ਼ ਪੋਰਟਲ ‘Aadhadhoo.com’ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, ”ਅਸੀਂ ਕਦੇ ਵੀ ਕਿਸੇ ਦੇਸ਼ ਦੇ ਖ਼ਿਲਾਫ਼ ਨਹੀਂ ਰਹੇ। ਇਹ ਭਾਰਤ ਨੂੰ ਬਾਹਰ (ਇੰਡੀਆ ਆਊਟ) ਕਰਨ ਲਈ ਨਹੀਂ ਹੈ। ਮਾਲਦੀਵ ਦੇ ਲੋਕ ਆਪਣੇ ਦੇਸ਼ ਵਿੱਚ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਕਾਰਨ ਇੱਕ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ। ਮੁਈਜ਼ੂ ਮੁਤਾਬਕ “ਮਾਲਦੀਵ ਦੇ ਲੋਕ ਨਹੀਂ ਚਾਹੁੰਦੇ ਕਿ ਇੱਕ ਵੀ ਵਿਦੇਸ਼ੀ ਫੌਜੀ ਦੇਸ਼ ਵਿੱਚ ਰਹੇ।” ਗੌਰਤਲਬ ਹੈ ਕਿ ਪਿਛਲੇ ਸਾਲ ਨਵੰਬਰ ਤੋਂ ਸਬੰਧ ਉਦੋਂ ਹੀ ਤਣਾਅਪੂਰਨ ਹੋ ਗਏ ਸਨ ਜਦੋਂ ਚੀਨ ਪ੍ਰਤੀ ਝੁਕਾਅ ਰੱਖਣ ਵਾਲੇ ਮੁਈਜ਼ੂ ਨੇ ਮਾਲਦੀਵ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ।

Related posts

ਅਮਰੀਕੀ ਅਦਾਲਤ ਵੱਲੋਂ ਟਰੰਪ ਖ਼ਿਲਾਫ਼ 2020 ਦੇ ਚੋਣ ਮਾਮਲੇ ਦੀ ਸੁਣਵਾਈ ਮੁਲਤਵੀ

Bunty

ਓਕ ਕਰੀਕ ਗੁਰਦੁਆਰਾ ਗੋਲੀਬਾਰੀ ਦੀ 12ਵੀਂ ਬਰਸੀ:

Bunty

ਸੇਨੇਗਲ ’ਚ ਰਾਸ਼ਟਰਪਤੀ ਅਹੁਦਾ ਸੰਭਾਲਣ ਵਾਲੇ ਅਫ਼ਰੀਕਾ ਦੇ ਨੌਜਵਾਨ ਆਗੂ ਬਣੇ ਬਾਸੀਰੋ ਡਿਓਮੇਏ ਫੇ

Bunty