Bollywood

ਮਿਆ ਖ਼ਲੀਫ਼ਾ ਨੇ ਹੁਣ ਵਿੰਨ੍ਹਿਆ ਪ੍ਰਿਅੰਕਾ ਚੋਪੜਾ ‘ਤੇ ਨਿਸ਼ਾਨਾ

ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ਭਰ ਦੇ ਕਿਸਾਨਾਂ ਦਾ ਰਾਜਧਾਨੀ ਦਿੱਲੀ ‘ਚ ਅੰਦੋਲਨ ਜਾਰੀ ਹੈ। ਇਸ ਅੰਦੋਲਨ ਦੀ ਗੂੰਜ ਦੇਸ਼-ਦੁਨੀਆ ‘ਚ ਵੀ ਸੁਣਾਈ ਦੇ ਰਹੀ ਹੈ। ਅਮਰੀਕਾ ਦੀਆਂ ਕਈ ਵੱਡੀਆਂ ਹਸਤੀਆਂ ਕਿਸਾਨ ਅੰਦੋਲਨ ਬਾਰੇ ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ। ਉਨ੍ਹਾਂ ਵਿਚ ਸਾਬਕਾ ਅਡਲਟ ਸਟਾਰ ਮਿਆ ਖ਼ਲੀਫ਼ਾ ਵੀ ਹੈ। ਮਿਆ ਖ਼ਲੀਫ਼ਾ ਲਗਾਤਾਰ ਕਿਸਾਨਾਂ ਦੇ ਸਮਰਥਨ ‘ਚ ਸੋਸ਼ਲ ਮੀਡੀਆ ‘ਤੇ ਖੁੱਲ੍ਹ ਕੇ ਬੋਲ ਰਹੀ ਹੈ।
ਹੁਣ ਉਸ ਨੇ ਬਾਲੀਵੁੱਡ ਤੋਂ ਹਾਲੀਵੁੱਡ ਤਕ ਆਪਣੀ ਅਦਾਕਾਰੀ ਦਾ ਦਮ ਦਿਖਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਬਾਰੇ ਪ੍ਰਤੀਕਿਰਿਆ ਦਿੱਤੀ ਹੈ। ਕਿਸਾਨ ਅੰਦੋਲਨ ‘ਤੇ ਚੁੱਪੀ ਸਾਧਣ ‘ਤੇ ਮਿਆ ਨੇ ਪ੍ਰਿਅੰਕਾ ਚੋਪੜਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਅਦਾਕਾਰਾ ਨੂੰ ਲੈ ਕੇ ਟਵਿੱਟਰ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਿਆ ਖ਼ਲੀਫ਼ਾ ਨੇ ਟਵਿੱਟਰ ‘ਤੇ ਪ੍ਰਿਅੰਕਾ ਚੋਪੜਾ ਲਈ ਲਿਖਿਆ, ‘ਕੀ Mrs. ਜੋਨਾਸ ਕਿਸੇ ਮੌਕੇ ‘ਤੇ ਬੋਲਣ ਵਾਲੀ ਹਨ? ਮੈਂ ਸਿਰਫ਼ ਜਾਣਨਾ ਚਾਹੁੰਦੀ ਹਾਂ। ਇਹ ਸ਼ਾਂਤੀ ਮੈਨੂੰ ਬੈਰੂਤ ਦੀ ਤਬਾਹੀ ਦਾ ਅਹਿਸਾਸ ਕਰਵਾ ਰਹੀ ਹੈ।’
ਪ੍ਰਿਅੰਕਾ ਚੋਪੜਾ ਲਈ ਲਿਖਿਆ ਮਿਆ ਖ਼ਲੀਫ਼ਾ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਡਲਟ ਅਦਾਕਾਰਾ ਤੇ ਪ੍ਰਿਅੰਕਾ ਚੋਪੜਾ ਦੇ ਫੈਨਜ਼ ਉਸ ਦੇ ਟਵੀਟ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਬਾਰੇ ਮਿਆ ਨੇ ਕਿਸਾਨਾਂ ਸਬੰਧੀ ਆਪਣੀ ਪ੍ਰਤੀਕਿਰਿਆ ਦਿੱਤੀ। ਉਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਮਿਆ ਖ਼ਲੀਫ਼ਾ ਭਾਰਤੀ ਖਾਣੇ ਦਾ ਲੁਤਫ਼ ਉਠਾਉਂਦੀ ਨਜ਼ਰ ਆਈ। ਨਾਲ ਹੀ ਉਹ ਇਸ ਵੀਡੀਓ ‘ਚ ਕਿਸਾਨਾਂ ਦੇ ਸਮਰਥਨ ਦੀ ਗੱਲ ਵੀ ਕਰ ਰਹੀ ਸੀ।
ਵੀਡੀਓ ‘ਚ ਮਿਆ ਖ਼ਲੀਫ਼ਾ ਕਹਿੰਦੀ ਹੈ ਕਿ ਸੋਸ਼ਲ ਮੀਡੀਆ ‘ਤੇ ਇਨਸਾਨੀਅਤ ਲਈ ਚਲਾਈ ਜਾਣ ਵਾਲੀ ਕੈਂਪੇਨ ਦੀ ਵਜ੍ਹਾ ਨਾਲ ਉਸ ਨੂੰ ਇਹ ਭਾਰਤੀ ਖਾਣਾ ਖਾਣ ਨੂੰ ਮਿਲਿਆ ਹੈ। ਉਸ ਨੂੰ ਇਹ ਖਾਣਾ ਕੈਨੇਡਾ ਦੀ ਮਸ਼ਹੂਰ ਲੇਖਿਕਾ ਰੂਪੀ ਕੌਰ ਤੇ ਕੈਨੇਡਾ ਦੇ ਸਿੱਖ ਸੰਸਦ ਮੈਂਬਰ ਜਗਮੀਤ ਸਿੰਘ ਨੇ ਭੇਜਿਆ ਹੈ। ਵੀਡੀਓ ‘ਚ ਮਿਆ ਕਹਿੰਦੀ ਹੈ, ‘ਬਹੁਤ ਚੰਗਾ ਲਗਦਾ ਹੈ ਜਦੋਂ ਤੁਸੀਂ ਕੜੀ ਮਿਹਨਤ ਕਰਦੇ ਹੋ ਤੇ ਉਸ ਮਿਹਨਤ ਦੀ ਬਦੌਲਤ ਤੁਸੀਂ ਕੁਝ ਕਮਾਉਂਦੇ ਹੋ। ਜਿਵੇਂ ਕਿ ਮੈਂ ਅੱਜ ਇਹ ਬਹੁਤ ਹੀ ਲਜ਼ੀਜ਼ ਡਿਨਰ ਕਮਾਇਆ ਹੈ। ਇਹ ਇਨਸਾਨੀਅਤ ਦੇ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਚਲਾਏ ਜਾਣ ਵਾਲੇ ਕੈਂਪੇਨ ਦੀ ਵਜ੍ਹਾ ਨਾਲ ਮੈਨੂੰ ਮਿਲਿਆ ਹੈ। ਹਰੇਕ ਚੀਜ਼ ਦੀ ਕੀਮਤ ਹੁੰਦੀ ਹੈ। ਮੇਰੇ ਕੰਮ ਲਈ ਮੈਨੂੰ ਸਮੋਸਾ ਤੇ ਇਹ ਸਭ ਮਿਲਿਆ ਹੈ।’
ਵੀਡੀਓ ‘ਚ ਮਿਆ ਨੇ ਮੁੜ ਅੰਦੋਲਨ ਕਰ ਰਹੇ ਕਿਸਾਨਾਂ ਦਾ ਵੀ ਜ਼ਿਕਰ ਕੀਤਾ। ਇਸ ਵੀਡੀਓ ਦੇ ਨਾਲ ਸਾਬਕਾ ਅਡਲਟ ਸਟਾਰ ਨੇ ਖਾਸ ਟਵੀਟ ਵੀ ਲਿਖਿਆ। ਇਸ ਟਵੀਟ ‘ਚ ਉਸ ਨੇ ਭਾਰਤੀ ਖਾਣੇ ਲਈ ਰੂਪੀ ਕੌਰ ਤੇ ਜਗਮੀਤ ਸਿੰਘ ਦਾ ਸ਼ੁਕਰੀਆ ਅਦਾ ਕੀਤਾ। ਮਿਆ ਨੇ ਆਪਣੇ ਟਵੀਟ ‘ਚ ਲਿਖਿਆ, ‘ਧੰਨਵਾਦ ਰੂਪੀ ਕੌਰ, ਇਸ ਖ਼ੂਬਸੂਰਤ ਦਾਅਵਤ ਲਈ, ਧੰਨਵਾਦ ਜਗਮੀਤ ਸਿੰਘ, ਗੁਲਾਬ (ਗੁਲਾਬ ਜਾਮੁਨ) ਲਈ। ਮੈਂ ਇਸ ਨੂੰ ਖਾਣੇ ਦੇ ਨਾਲ ਹੀ ਖਾਵਾਂਗੀ। ਤੁਹਾਨੂੰ ਪਤਾ ਹੈ ਕਿ ਉਹ ਕੀ ਕਹਿੰਦੇ ਹਨ, ਇਕ ਗੁਲਾਬ ਰੋਜ਼ਾਨਾ ਫਾਸ਼ੀਵਾਦ ਨੂੰ ਦੂਰ ਰੱਖਦਾ ਹੈ। #FarmersProtests।’ ਤੁਹਾਨੂੰ ਦੱਸ ਦੇਈਏ ਕਿ ਕਿਸਾਨ ਅੰਦੋਲਨ ਬਾਰੇ ਮਿਆ ਖ਼ਲੀਫ਼ਾ ਲਗਾਤਾਰ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੀ ਹੈ। ਬੀਤੇ ਦਿਨੀਂ ਉਸ ਨੇ ਸੋਸ਼ਲ ਮੀਡੀਆ ‘ਤੇ ਕਿਸਾਨ ਅੰਦੋਲਨ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਸਾਨਾਂ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ।

Related posts

ਬਾਲੀਵੁੱਡ ਫਿਲਮਾਂ: ਸਿਨੇਮਾ ਹਾਲਾਂ ਦੇ ਵਿੱਚੋਂ ਦਰਸ਼ਕਾਂ ਦੀ ਗਿਣਤੀ ਘੱਟਦੀ ਕਿਉਂ ਜਾ ਰਹੀ ਹੈ ?

admin

ਬਾਲੀਵੁੱਡ ਹੀਰੋਇਨ ਦੀਪਿਕਾ ਪਾਦੁਕੋਣ, ਡਿਪਰੈਸ਼ਨ ਅਤੇ ਬੇਟੀ ਦੁਆ !

admin

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin