India

ਮਿਜ਼ੋਰਮ ਚੋਣ ਨਤੀਜੇ: ਜ਼ੋਰਮ ਪੀਪੁਲਜ਼ ਮੂਵਮੈਂਟ ਨੂੰ ਬਹੁਮਤ ਮਿਲਿਆ

ਆਈਜ਼ੋਲ – ਜ਼ੋਰਮ ਪੀਪੁਲਜ਼ ਮੂਵਮੈਂਟ ਨੇ ਸੋਮਵਾਰ ਨੂੰ ਮਿਜ਼ੋਰਮ ਵਿਧਾਨ ਸਭਾ ਦੀਆਂ 40 ਵਿਚੋਂ 26 ਸੀਟਾਂ ਜਿੱਤ ਕੇ ਸੂਬੇ ’ਚ ਬਹੁਮਤ ਹਾਸਲ ਕਰ ਲਿਆ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਸੋਮਵਾਰ ਨੂੰ ਜਾਰੀ ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਜਾਰੀ ਵੋਟਾਂ ਦੀ ਗਿਣਤੀ ’ਚ ਜ਼ੋਰਮ ਪੀਪੁਲਜ਼ ਮੂਵਮੈਂਟ 26 ਸੀਟਾਂ ਜਿੱਤਣ ਤੋਂ ਇਲਾਵਾ 1 ਹੋਰ ਸੀਟਾਂ ’ਤੇ ਅੱਗੇ ਹੈ।
ਜਿੱਤਣ ਵਾਲੇ ਪ੍ਰਮੁੱਖ ਜ਼ੋਰਮ ਪੀਪੁਲਜ਼ ਮੂਵਮੈਂਟ ਨੇਤਾਵਾਂ ਵਿਚ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਾਲਦੂਹੋਮਾ ਸ਼ਾਮਲ ਹਨ। ਉਨ੍ਹਾਂ ਨੇ ਸੇਰਛਿੱਪ ਸੀਟ ’ਤੇ ਮਿਜ਼ੋ ਨੈਸ਼ਨਲ ਫਰੰਟ ਦੇ ਜੇ. ਮਾਲਸਾਵਮਜੁਆਲਾ ਨੇ ਵਾਂਚਾਵਾਂਗ ਨੂੰ 2,982 ਵੋਟਾਂ ਨਾਲ ਹਰਾਇਆ। ਜ਼ੋਰਮ ਪੀਪੁਲਜ਼ ਮੂਵਮੈਂਟ ਨੇ ਜਿੱਤੀਆਂ ਸੀਟਾਂ ਵਿਚ ਕੋਲਾਸਿਬ, ਚੈਲਫਿਲ, ਤਵੀ, ਆਈਜ਼ੋਲ ਉੱਤਰੀ-2, ਆਈਜ਼ੋਲ ਪੱਛਮੀ-1, ਆਈਜ਼ੋਲ ਪੱਛਮੀ-2, ਆਈਜ਼ੋਲ ਪੱਛਮੀ-3, ਆਈਜ਼ੋਲ ਦੱਖਣੀ-1, ਆਈਜ਼ੋਲ ਦੱਖਣੀ-999, ਲੈਂਗਟੇਂਗ, ਤੁਈਚਾਂਗ, ਚੰਫਾਈ ਉੱਤਰੀ, ਤੁਈਕੁਮ, ਹਰੰਗਟੁਰਜੋ, ਦੱਖਣੀ ਤੁਈਪੁਈ, ਲੁੰਗਲੇਈ ਪੱਛਮੀ, ਲੁੰਗਲੇਈ ਦੱਖਣੀ ਅਤੇ ਲੰਗਟਲਾਈ ਪੂਰਬੀ ਸ਼ਾਮਲ ਹਨ। ਸੱਤਾਧਾਰੀ ਐਮਐਨਐਫ ਨੇ ਸੱਤ ਸੀਟਾਂ ਜਿੱਤੀਆਂ ਹਨ ਅਤੇ ਤਿੰਨ ’ਤੇ ਅੱਗੇ ਹੈ। ਭਾਜਪਾ ਨੇ ਪਲਕ ਅਤੇ ਸਾਈਹਾ ਸੀਟਾਂ ਜਿੱਤੀਆਂ ਹਨ। ਕਾਂਗਰਸ ਇਕ ਸੀਟ ’ਤੇ ਅੱਗੇ ਹੈ। ਉੱਥੇ ਹੀ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਸ਼ਾਮ 4 ਵਜੇ ਰਾਜਪਾਲ ਹਰੀ ਬਾਬੂ ਕੰਭਮਪਤੀ ਨੂੰ ਮਿਲਣਗੇ। ਇਸ ਮੁਲਾਕਾਤ ਦੌਰਾਨ ਉਨ੍ਹਾਂ ਵਲੋਂ ਮੁੱਖ ਮੰਤਰੀ ਅਹੁਦੇ ਦਾ ਅਸਤੀਫਾ ਦੇਣ ਦੀ ਸੰਭਾਵਨਾ ਹੈ।

Related posts

ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਨਗੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਸ਼ਿਣੀ ਡਿਵੀਜ਼ਨ !

admin

ਦਿੱਲੀ ਸ਼ਰਾਬ ਨੀਤੀ ਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਰੋਕ ਲਗਾਈ

Bunty

ਮਨੀਪੁਰ ’ਚ ਮੁੜ ਭੜਕੀ ਹਿੰਸਾ ਦੋ ਵਿਰੋਧੀ ਗਰੁੱਪਾਂ ’ਚ ਹੋਈ ਗੋਲ਼ੀਬਾਰੀ ਦੌਰਾਨ 5 ਦੀ ਮੌਤ

Bunty