India

ਮਿਲਿੰਦ ਦੇਵੜਾ ਨੇ ਛੱਡੀ ਕਾਂਗਰਸਸ਼ਿੰਦੇ ਦੀ ਮੌਜੂਦਗੀ ’ਚ ਸ਼ਿਵ ਸੈਨਾ ਵਿੱਚ ਹੋਏ ਸ਼ਾਮਲ

ਮੁੰਬਈ – ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦੇਵੜਾ ਐਤਵਾਰ ਸਵੇਰੇ ਕਾਂਗਰਸ ਛੱਡਣ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਮੌਜੂਦਗੀ ’ਚ ਸ਼ਿਵ ਸੈਨਾ ’ਚ ਸ਼ਾਮਲ ਹੋ ਗਏ। ਦੱਖਣ ਮੁੰਬਈ ਲੋਕ ਸਭਾ ਸੀਟ ਤੋਂ ਸਾਬਕਾ ਸੰਸਦ ਮੈਂਬਰ ਦੇਵੜਾ ਦੁਪਹਿਰ ਨੂੰ ਮੁੱਖ ਮੰਤਰੀ ਦੇ ਅਧਿਕਾਰਤ ਘਰ ਵਰਸ਼ਾ ’ਚ ਇਕ ਪ੍ਰੋਗਰਾਮ ’ਚ ਸੱਤਾਧਾਰੀ ਦਲ ’ਚ ਸ਼ਾਮਲ ਹੋਏ।
ਇਸ ਤੋਂ ਪਹਿਲਾਂ ਦੇਵੜਾ ਨੇ ’ਐਕਸ’ ’ਤੇ ਇਕ ਪੋਸਟ ’ਚ ਕਾਂਗਰਸ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ,’’ਮੇਰੀ ਰਾਜਨੀਤਕ ਯਾਤਰਾ ਦਾ ਇਕ ਮਹੱਤਵਪੂਰਨ ਅਧਿਆਏ ਅੱਜ ਖ਼ਤਮ ਹੋ ਗਿਆ। ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਪਾਰਟੀ ਦੇ ਨਾਲ ਮੇਰੇ ਪਰਿਵਾਰ ਦਾ 55 ਸਾਲ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ। ਮੈਂ ਸਾਲਾਂ ਤੋਂ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਸਾਰੇ ਨੇਤਾਵਾਂ, ਸਹਿਕਰਮੀਆਂ ਅਤੇ ਵਰਕਰਾਂ ਦਾ ਧੰਨਵਾਦੀ ਹਾਂ।’’
ਸਮਝਿਆ ਜਾਂਦਾ ਹੈ ਕਿ ਸ਼ਿਵ ਸੈਨਾ (ਯੂ.ਬੀ.ਟੀ.) ਦੇ ਦੱਖਣ ਮੁੰਬਈ ਲੋਕ ਸਭਾ ਸੀਟ ’ਤੇ ਦਾਅਵਾ ਕਰਨ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਦੇਵਰਾ ਅਸਹਿਜ ਸਨ। ਉਨ੍ਹਾਂ ਨੇ ਇਸ ਸੀਟ ਦਾ ਪਹਿਲਾਂ ਪ੍ਰਤੀਨਿਧੀਤੱਵ ਕੀਤਾ ਸੀ। ਹਾਲਾਂਕਿ 2014 ਤੋਂ 2019 ਦੀਆਂ ਲੋਕ ਸਭਾ ਚੋਣਾਂ ’ਚ ਇਸ ਸੀਟ ’ਤੇ ਸ਼ਿਵ ਸੈਨਾ ਦੇ ਅਰਵਿੰਦ ਸਾਵੰਤ ਤੋਂ ਉਨ੍ਹਾਂ ਨੂੰ ਹਾਰ ਮਿਲੀ ਸੀ। ਸਾਵੰਤ ਠਾਕਰੇ ਧਿਰ ’ਚ ਹਨ।

Related posts

ਦੇਸ਼ ‘ਚ 15-18 ਸਾਲ ਦੇ ਬੱਚਿਆਂ ਦੇ ਟੀਕਾਕਰਨ ਮਿਸ਼ਨ ਦਾ ਆਗਾਜ਼

Bunty

ਜੰਮੂ-ਕਸ਼ਮੀਰ ਨੇ ਅਮਰਨਾਥ ਯਾਤਰਾ ਰੂਟ ਨੂੰ ‘ਨੋ ਫਲਾਈਂਗ ਜ਼ੋਨ’ ਐਲਾਨਿਆ !

admin

ਦੇਸ਼-ਧ੍ਰੋਹ ਕਾਨੂੰਨ ਨੂੰ ਲੈ ਕੇ ਹੁਣ ਹੋਵੇਗੀ 10 ਮਈ ਨੂੰ ਸੁਣਵਾਈ, ਕੇਂਦਰ ਸਰਕਾਰ ਨੇ ਕਿਹਾ- ਦਿਸ਼ਾ-ਨਿਰਦੇਸ਼ ਜ਼ਰੂਰੀ

Bunty