International

ਮੁੱਖ ਮੰਤਰੀ ਨੇ ਪੰਜਾਬ ਵਿੱਚ ਐਗਰੀ-ਫੂਡ ਖੇਤਰ ਦੇ ਚਿਰ-ਸਥਾਈ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਤੋਂ ਸਹਿਯੋਗ ਮੰਗਿਆ

ਬਰਲਿਨ (ਜਰਮਨੀ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇਸੂਬੇ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਐਗਰੀ-ਫੂਡ ਖੇਤਰ ਦੇ ਟਿਕਾਊ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਵੀਰਵਾਰ ਨੂੰ ਇੱਥੇ ਜਰਮਨ ਐਗਰੀ ਬਿਜ਼ਨਸ ਅਲਾਇੰਸ ਅਤੇ ਜਰਮਨ ਕੰਪਨੀਆਂ ਦੇ ਸੀਨੀਅਰ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜਰਮਨ ਐਗਰੀਬਿਜ਼ਨਸ ਅਲਾਇੰਸ (ਜੀ.ਏ.ਏ.) ਐਗਰੀ-ਫੂਡ ਖੇਤਰ ਦੀਆਂ ਪ੍ਰਮੁੱਖ ਐਸੋਸੀਏਸ਼ਨਾਂ ਅਤੇ ਕੰਪਨੀਆਂ ਦੀ ਵਪਾਰਕ ਪਹਿਲਕਦਮੀ ਹੈ। ਉਨਾਂ ਐਗਰੀ-ਫੂਡ ਖੇਤਰ ਦੇ ਟਿਕਾਊ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਦੇ ਸਹਿਯੋਗ ਦੀ ਮੰਗ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਗਠਜੋੜ ਅਤੇ ਇਸ ਦੀਆਂ ਮੈਂਬਰ ਕੰਪਨੀਆਂ ਬੀ.ਏ.ਐਸ.ਐਫ., ਬਾਇਅਰ, ਬੇਅਵਾਅ, ਕਲਾਸ, ਜੌਨ ਡੀਅਰ, ਵੀ.ਡੀ.ਐਮ.ਏ., ਕੋਵੈਸਟਰੋ, ਗਿਜ਼, ਈਕੋਸਰਟ ਗਰੁੱਪ, ਈਕੋਸੇਮ-ਐਗਰਾਰ, ਗਿ੍ਰਮ, ਗਲੋਬਲ ਜੀ.ਏ.ਪੀ., ਸਿੰਗੇਟਾ, ਅਰਲਾ, ਏ.ਡੀ.ਟੀ. ਪ੍ਰਾਜੈਕਟ ਕੰਸਲਟਿੰਗ, ਐਗਰੀਕਲਰ ਤੇ ਕੰਸਲਟੈਂਟ ਤੇ ਹੋਰ ਕੰਪਨੀਆਂ ਦੀ ਮੁਹਾਰਤ ਪੰਜਾਬ ਦੇ ਅੰਨਦਾਤਿਆਂ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ। ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਖੇਤੀ ਕਾਰੋਬਾਰ ਵਿੱਚ ਆਪਸੀ ਸਹਿਯੋਗ ਲਈ ਕਈ ਮੌਕੇ ਉਪਲਬਧ ਹਨ। ਉਨਾਂ ਕਿਹਾ ਕਿ ਇਹ ਅਲਾਇੰਸ ਪੰਜਾਬ ਦੇ ਕਿਸਾਨਾਂ ਨੂੰ ਫਸਲੀ ਪ੍ਰਬੰਧਨ ਦੀਆਂ ਵਧੀਆ ਕਵਾਇਦਾਂ ਬਾਰੇ ਜਾਣਕਾਰੀ ਦੇ ਸਕਦਾ ਹੈ। ਜਰਮਨੀ ਦੇ ਖੇਤੀ ਕਾਰੋਬਾਰੀਆਂ ਨੂੰ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਦਾ ਸੱਦਾ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਅਗਵਾਈ ਵਾਲੀ ਹਰੀ-ਕ੍ਰਾਂਤੀ ਨੇ ਨਾ ਸਿਰਫ ਭਾਰਤ ਨੂੰ ਖੇਤੀ ਉਤਪਾਦਨ ਵਿੱਚ ਆਤਮ-ਨਿਰਭਰ ਬਣਾਇਆ ਹੈ, ਸਗੋਂ ਵੱਖ-ਵੱਖ ਵਸਤੂਆਂ ਦੇ ਉਤਪਾਦਨ ਵਿੱਚ ਵਿਸ਼ਵ ਪੱਧਰ ’ਤੇ ਮੋਹਰੀ ਬਣਾਇਆ ਹੈ।

Related posts

ਤਾਲਿਬਾਨ ਦਾ ਅਸਲੀ ਚਿਹਰਾ ਬੇਨਕਾਬ, ਕੰਧਾਰ ਤੇ ਹੇਰਾਤ ’ਚ ਭਾਰਤੀ ਵਣਜ ਦੂਤਘਰਾਂ ’ਤੇ ਕੀਤਾ ਹਮਲਾ, ਅਹਿਮ ਦਸਤਾਵੇਜ਼ ਤੇ ਕਈ ਵਾਹਨ ਲੈ ਗਏ

Bunty

ਜਾਪਾਨ ਚ ਅਮਰੀਕੀ ਫੌਜ ਦਾ ਹੈਲੀਕਾਪਟਰ ਹੋ ਗਿਆ ਹਾਦਸਾਗ੍ਰਸਤ

Bunty

ਅਮਰੀਕਾ ਨੇ ਹੂਤੀ ਬਾਗੀਆਂ ਨੂੰ ਦਿੱਤੀ ਚਿਤਾਵਨੀ ਲਾਲ ਸਾਗਰ ਵਿੱਚ ਹੁਣ ਗੈਰ-ਕਾਨੂੰਨੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ

Bunty