International

ਸਰੀ ‘ਚ 40 ਨੌਜਵਾਨਾਂ ਨੂੰ ਕੀਤਾ ਜਾਵੇਗਾ ਡਿਪੋਰਟ

ਸਰੀ – ਪੰਜਾਬ ਤੋਂ ਪੜ੍ਹਨ ਕੈਨੇਡਾ ਗਏ ਨੌਜਵਾਨਾਂ ਨੇ ਸਰੀ ’ਚ ਜੰਮ ਕੇ ਹੁੱਲਬਾੜੀ ਕੀਤੀ। ਇਨ੍ਹਾਂ ਨੇ ਨਾ ਸਿਰਫ਼ ਟ੍ਰੈਫਿਕ ਨਿਯਮ ਤੋੜੇ ਬਲਕਿ ਇਕ ਪੁਲਿਸ ਅਧਿਕਾਰੀ ਦੇ ਕੰਮ ’ਚ ਅੜਿੱਕਾ ਪਾਉਣ ਤੇ ਉਸ ਨੂੰ ਘੇਰ ਕੇ ਡਰਾਉਣ ਦੀ ਵੀ ਕੋਸ਼ਿਸ਼ ਕੀਤੀ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪ੍ਰਸ਼ਾਸਨ ਨੇ ਇਨ੍ਹਾਂ 40 ਨੌਜਵਾਨਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੈਨੇਡਾ ਪੁਲਿਸ ਦੀ ਕਾਂਸਟੇਬਲ ਸਰਬਜੀਤ ਕੌਰ ਸੰਘਾ ਨੇ ਉੱਥੋਂ ਦੇ ਸਥਾਨਕ ਰੇਡੀਓ ਨਾਲ ਗੱਲਬਾਤ ’ਚ ਦੱਸਿਆ ਕਿ 40 ਦੇ ਕਰੀਬ ਨੌਜਵਾਨ ਸਟ੍ਰਾਬੇਰੀ ਹਿੱਲ ਪਲਾਜ਼ਾ 72ਵੇਂ ਐਵੇਨਿਊ ’ਚ ਘੁੰਮ ਰਹੇ ਸਨ। ਇਨ੍ਹਾਂ ਵਾਹਨਾਂ ’ਤੇ ਉੱਚੀ ਅਵਾਜ਼ ’ਚ ਸਪੀਕਰ ਲਗਾ ਰੱਖੇ ਸਨ। ਇਕ ਕਾਰ ਦਾ ਸਾਇਲੈਂਸਰ ਲਾਹਿਆ ਹੋਇਆ ਸੀ। ਜਿਸ ਨੂੰ ਇਕ ਨੌਜਵਾਨ ਪਾਰਕਿੰਗ ’ਚ ਤੇਜ਼ ਰਫ਼ਤਾਰ ਨਾਲ ਲਗਾਤਾਰ ਘੁਮਾ ਰਿਹਾ ਸੀ। ਕਰੀਬ ਤਿੰਨ ਘੰਟੇ ਇਹ ਸਭ ਕੁਝ ਚੱਲਦਾ ਰਿਹਾ। ਇਸ ਦੌਰਾਨ ਕਿਸੇ ਸਥਾਨਕ ਵਸਨੀਕ ਨੇ ਪੁਲਿਸ ਨੂੰ 911 ’ਤੇ ਕਾਲ ਕਰ ਦਿੱਤੀ, ਜਿਸ ਮਗਰੋਂ ਟ੍ਰੈਫਿਕ ਕੰਟਰੋਲ ਨਾਲ ਸਬੰਧਤ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਿਆ।

Related posts

ਯੂਕਰੇਨ ਲਈ ਅਮਰੀਕੀ ਸਮਰਥਨ ਦਾ ਭਵਿੱਖ ?

admin

ਜ਼ਿੰਦਾ ਹੈ ਓਸਾਮਾ ਬਿਨ ਲਾਦੇਨ ਦਾ ਪੁੱਤਰ ਹਮਜ਼ਾ, ਅਲਕਾਇਦਾ ‘ਚ ਮੁੜ ਸ਼ਾਮਲ ਹੋਣ ਦੀ ਕਰ ਰਿਹਾ ਤਿਆਰੀ ;

Bunty

ਭਾਰਤ ਚ ਦਾਖਲ ਹੋਣ ਦੀ ਕੋਸ਼ਿਸ਼ ਚ ਤਿੰਨ ਬੰਗਲਾਦੇਸ਼ੀ ਪੱਤਰਕਾਰਾਂ ਸਮੇਤ ਚਾਰ ਲੋਕ ਹਿਰਾਸਤ ਚ

Bunty