India

ਮੇਘਾਲਿਆ ‘ਚ ਜ਼ਮੀਨ ਖਿਸਕਣ ਨਾਲ 3 ਲੋਕਾਂ ਦੀ ਮੌਤਾਂ, ਆਸਾਮ ‘ਚ ਹੜ੍ਹ ਦੇ ਕਾਰਨ ਕਈ ਪਿੰਡ ਡੁੱਬੇ

ਸ਼ਿਲਾਂਗ – ਮੇਘਾਲਿਆ ਦੇ ਪੱਛਮੀ ਗਾਰੋ ਪਹਾੜੀ ਜ਼ਿਲ੍ਹੇ ਦੇ ਗਮਬੇਗਰੇ ਖੇਤਰ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਖ਼ਬਰ ਹੈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਵੈਸਟ ਗਾਰੋ ਹਿਲਸ ਜ਼ਿਲ੍ਹਾ ਪੁਲਿਸ ਮੁਤਾਬਕ ਸਥਿਤੀ ਲਗਾਤਾਰ ਵਿਗੜ ਰਹੀ ਹੈ ਅਤੇ ਬਚਾਅ ਕਾਰਜ ਜਾਰੀ ਹੈ।ਆਸਾਮ ਵਿੱਚ ਵੀ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਗੁਹਾਟੀ ਸ਼ਹਿਰ ਦੇ ਕਹਿਲੀਪਾੜਾ, ਜਾਟੀਆ ਅਤੇ ਹਾਟੀਗਾਓਂ ਖੇਤਰਾਂ ਸਮੇਤ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਹੈ। ਅਸਾਮ ਦੇ ਦੱਖਣੀ ਸਲਮਾਰਾ ਮਾਨਕਾਚਾਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਹੜ੍ਹ ਆ ਗਿਆ ਹੈ ਅਤੇ ਕਈ ਪਿੰਡ ਹੜ੍ਹ ਦੇ ਪਾਣੀ ਵਿੱਚ ਡੁੱਬ ਗਏ ਹਨ। ਜਾਣਕਾਰੀ ਅਨੁਸਾਰ ਇਸ ਕਾਰਨ ਸੈਂਕੜੇ ਪਰਿਵਾਰ ਪ੍ਰਭਾਵਿਤ ਹੋਏ ਹਨ।

Related posts

ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਣਜ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਨਾਮਜ਼ਦ*

Bunty

ਯੂਜੀਸੀ-ਨੈੱਟ ਦੀ ਪ੍ਰੀਖਿਆ ਰੱਦ, ਗੜਬੜੀ ਦੀ ਸ਼ਿਕਾਇਤ ਦੇ ਬਾਅਦ ਸਿੱਖਿਆ ਮੰਤਰਾਲੇ ਦਾ ਫੈਸਲਾ, ਸੀ.ਬੀ.ਆਈ. ਨੂੰ ਸੌਂਪੀ ਜਾਂਚ

Bunty

ਭਾਰਤ ਵਲੋਂ ਆਪਣੇ ਹਵਾਈ ਖੇਤਰ ‘ਚ ਪਾਕਿ-ਉਡਾਣਾਂ ‘ਤੇ ਪਾਬੰਦੀਆਂ ‘ਚ ਹੋਰ ਵਾਧਾ !

admin