India

ਮੇਨਕਾ ਗਾਂਧੀ ਤੇ ਵਰੁਣ ਗਾਂਧੀ ਅੱਜ ਮਮਤਾ ਬੈਨਰਜੀ ਦੀ ਮੌਜੂਦਗੀ ‘ਚ ਹੋ ਸਕਦੇ ਹਨ TMC ‘ਚ ਸ਼ਾਮਲ

ਕੋਲਕਾਤਾ – ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਇੱਕ ਵੱਡੀ ਮੀਟਿੰਗ ਹੋ ਰਹੀ ਹੈ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੁਝ ਸਮੇਂ ਬਾਅਦ ਤ੍ਰਿਣਮੂਲ ਕਾਂਗਰਸ ਦੀ ਸ਼ਹੀਦੀ ਸਭਾ ਨੂੰ ਸੰਬੋਧਨ ਕਰਨ ਜਾ ਰਹੀ ਹੈ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੋਤੇ ਅਤੇ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਅਤੇ ਇੰਦਰਾ ਗਾਂਧੀ ਦੀ ਨੂੰਹ ਮੇਨਕਾ ਗਾਂਧੀ ਕੋਲਕਾਤਾ ਪਹੁੰਚ ਗਏ ਹਨ। ਵਰੁਣ ਗਾਂਧੀ ਅਤੇ ਮੇਨਕਾ ਗਾਂਧੀ ਦੇ ਕੋਲਕਾਤਾ ਆਉਣ ਤੋਂ ਬਾਅਦ ਕੋਲਕਾਤਾ ਦੇ ਮੀਡੀਆ ‘ਚ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ, ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਮੇਨਕਾ ਗਾਂਧੀ ਅਤੇ ਵਰੁਣ ਗਾਂਧੀ ਟੀਐੱਮਸੀ ‘ਚ ਸ਼ਾਮਲ ਹੋ ਰਹੇ ਹਨ ਪਰ ਇਸ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਚਰਚਾ ਸ਼ੁਰੂ ਹੋ ਗਈ ਹੈ। ਮੀਡੀਆ ਸੂਤਰਾਂ ਮੁਤਾਬਕ ਮੇਨਕਾ ਅਤੇ ਵਰੁਣ ਗਾਂਧੀ ਦੇ ਟੀਐਮਸੀ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਭਾਜਪਾ ਦੇ ਤਿੰਨ ਵਿਧਾਇਕਾਂ ਦੇ ਟੀਐਮਸੀ ਵਿੱਚ ਸ਼ਾਮਲ ਹੋਣ ਦੀਆਂ ਅਫਵਾਹਾਂ ਵੀ ਚੱਲ ਰਹੀਆਂ ਹਨ।

ਵਰੁਣ ਗਾਂਧੀ ਅਤੇ ਮੇਨਕਾ ਗਾਂਧੀ ਕੋਲਕਾਤਾ ਕਿਉਂ ਆਏ ਸਨ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜੇਕਰ ਉਹ ਮਮਤਾ ਬੈਨਰਜੀ ਵਲੋਂ ਧਰਮਤਲਾ ‘ਚ ਆਯੋਜਿਤ ਬੈਠਕ ‘ਚ ਟੀ.ਐੱਮ.ਸੀ ‘ਚ ਸ਼ਾਮਲ ਹੁੰਦੇ ਹਨ ਤਾਂ ਇਹ ਸਿਆਸੀ ਨਜ਼ਰੀਏ ਤੋਂ ਕਾਫੀ ਅਹਿਮ ਹੋਵੇਗਾ। ਦੱਸ ਦਈਏ ਕਿ ਤ੍ਰਿਣਮੂਲ ਕਾਂਗਰਸ ਰਾਸ਼ਟਰੀ ਰਾਜਨੀਤੀ ‘ਚ ਵਿਸਤਾਰ ‘ਚ ਲੱਗੀ ਹੋਈ ਹੈ। ਸ਼ਤਰੂਘਨ ਸਿਨਹਾ ਤੋਂ ਲੈ ਕੇ ਤ੍ਰਿਪੁਰਾ ਦੀ ਸੁਸ਼ਮਿਤਾ ਦੇਵ, ਸਾਬਕਾ ਕ੍ਰਿਕਟਰ ਕਾਰਤੀ ਆਜ਼ਾਦ ਤੱਕ, ਕਈ ਨੇਤਾ ਹਾਲ ਹੀ ਵਿੱਚ ਟੀਐਮਸੀ ਵਿੱਚ ਸ਼ਾਮਲ ਹੋਏ ਹਨ। ਮੀਟਿੰਗ ਵਿੱਚ ਭਾਜਪਾ ਦੇ ਕਈ ਵਿਧਾਇਕਾਂ ਦੇ ਵੀ ਸ਼ਾਮਲ ਹੋਣ ਦੀਆਂ ਵੀ ਅਫਵਾਹਾਂ ਹਨ।

Related posts

ਵਿਧਾਨ ਸਭਾ ਸਪੀਕਰ ਸੰਧਵਾਂ ਵੱਲੋਂ ਸੁਤੰਤਰਤਾ ਸੰਗਰਾਮੀ ਜਗਦੀਸ਼ ਪ੍ਰਸ਼ਾਦ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

Bunty

ਲਖੀਮਪੁਰ ’ਚ ਭੁੱਖ ਹੜਤਾਲ ’ਤੇ ਬੈਠੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ, ਕਿਹਾ – ਗ੍ਰਿਫ਼ਤਾਰੀ ਤਕ ਜਾਰੀ ਰਹੇਗਾ ਸੰਘਰਸ਼

Bunty

ਭਾਰਤ ‘ਚ ਰਹਿ ਰਹੀ ਔਰਤ ਦੇ ਨਾਂ ਤਾਲਿਬਾਨ ਦੇ 6 ਡੈੱਥ ਵਾਰੰਟ ਜਾਰੀ

Bunty