India

ਰਿਸਣ ਲੱਗੀ ਮੁੰਬਈ ਦੀ 12,000 ਕਰੋੜ ਨਾਲ ਬਣੀ ਸੁਰੰਗ

ਮੁੰਬਈ – ਮੁੰਬਈ ਦੀ ਅਭਿਲਾਸ਼ੀ ਕੋਸਟਲ ਰੋਡ ਸੁਰੰਗ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ। ਇਸ ਦੇ ਉਦਘਾਟਨ ਨੂੰ ਤਿੰਨ ਮਹੀਨੇ ਵੀ ਨਹੀਂ ਹੋਏ ਸਨ ਕਿ 12,000 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਸੁਰੰਗ ਵਿਚ ਪਾਣੀ ਰਿਸਣਾ ਸ਼ੁਰੂ ਹੋ ਗਿਆ ਹੈ। ਮੁੰਬਈ ਵਿਚ ਮਾਨਸੂਨ 10-11 ਜੂਨ ਨੂੰ ਆ ਸਕਦਾ ਹੈ। ਅਜਿਹੇ ’ਚ ਹੁਣ ਸਵਾਲ ਖੜ੍ਹੇ ਹੋ ਗਏ ਹਨ ਕਿ ਬਾਰਿਸ਼ ’ਚ ਇਹ ਕੋਸਟਲ ਰੋਡ ਕਿੰਨੀ ਸੁਰੱਖਿਅਤ ਹੈ। ਇਸ ਅਭਿਲਾਸ਼ੀ ਪ੍ਰਾਜੈਕਟ ਦਾ ਉਦਘਾਟਨ ਇਸ ਸਾਲ 11 ਮਾਰਚ ਨੂੰ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕੀਤਾ ਸੀ। ਇਹ ਦੇਸ਼ ਦੀ ਪਹਿਲੀ ਸੜਕ ਹੈ ਜੋ ਸਮੁੰਦਰ ਦੇ ਹੇਠਾਂ ਬਣੀ ਹੈ। ਇਸ ਤੋਂ ਪਹਿਲਾਂ ਮੁੰਬਈ ਦੇ ਲੋਕਾਂ ਨੂੰ ਵਰਲੀ ਤੋਂ ਮਰੀਨ ਡਰਾਈਵ ਤੱਕ ਜਾਣ ਲਈ 40 ਮਿੰਟ ਲੱਗਦੇ ਸਨ। ਮੁੰਬਈ ਕੋਸਟਲ ਰੋਡ ਦੇ ਉਦਘਾਟਨ ਤੋਂ ਬਾਅਦ ਯਾਤਰੀ ਇਹ ਦੂਰੀ ਸਿਰਫ 9 ਤੋਂ 10 ਮਿੰਟ ’ਚ ਤੈਅ ਕਰ ਰਹੇ ਹਨ। ਹਾਲਾਂਕਿ, ਮਾਨਸੂਨ ਤੋਂ ਦੋ ਹਫ਼ਤੇ ਪਹਿਲਾਂ ਮੁੰਬਈ ਕੋਸਟਲ ਰੋਡ ਸੁਰੰਗ ’ਚ ਪਾਣੀ ਰਿਸਣਾ ਸ਼ੁਰੂ ਹੋ ਗਿਆ ਹੈ, ਜਿਸ ਨੇ ਕਈ ਸਵਾਲ ਖੜ੍ਹੇ ਕੀਤੇ ਹਨ।

 

Related posts

ਮਾਂ ਦਾ ਮੋਬਾਈਲ ‘ਤੇ ਦੇਰ ਤਕ ਗੱਲਾਂ ਕਰਨਾ ਪੁੱਤਰ ਨੂੰ ਨਹੀਂ ਲੱਗਾ ਚੰਗਾ, ਕਲਯੁਗੀ ਨੇ ਕੀਤਾ ਕਤਲ, ਲਾਸ਼ ਛੁਪਾਈ ਮੰਜੇ ਹੇਠ

Bunty

27 ਸਤੰਬਰ ਨੂੰ ਦੇਸ਼ ਭਰ ‘ਚ ਕਿਸਾਨਾਂ ਦਾ ‘ਭਾਰਤ ਬੰਦ’

Bunty

ਵਿਰੋਧੀ ਧਿਰ ਇਸ ਗੱਲ ਤੋਂ ਨਾਰਾਜ਼ ਕਿ ਪਹਿਲੀ ਵਾਰ ਕੋਈ ਗੈਰ-ਕਾਂਗਰਸੀ ਨੇਤਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ: ਮੋਦੀ

Bunty