India

ਚਾਰਧਾਮ ਯਾਤਰਾ : ਹੁਣ ਤੱਕ 67 ਸ਼ਰਧਾਲੂਆਂ ਦੀ ਹੋਈ ਮੌਤ

ਚਾਰ ਧਾਮ ਅਤੇ ਇਸ ਨਾਲ ਜੁੜੇ 48 ਮੰਦਰਾਂ ਵਿੱਚ ਗੈਰ-ਹਿੰਦੂਆਂ ਦੇ ਦਾਖਲੇ 'ਤੇ ਰੋਕ ਲਾਉਣ ਦੀ ਯੋਜਨਾ ਹੈ।

ਦੇਹਰਾਦੂਨ – ਉੱਤਰਾਖੰਡ ’ਚ ਬੀਤੇ 10 ਮਈ ਤੋਂ ਸ਼ੁਰੂ ਹੋਈ ਚਾਰਧਾਮ ਯਾਤਰਾ ਹੁਣ ਤੱਕ 67 ਸ਼ਰਧਾਲੂਆਂ ਦੇ ਜੀਵਨ ਦੀ ਅੰਤਿਮ ਯਾਤਰਾ ਸਾਬਿਤ ਹੋਈ ਹੈ। ਇਹ ਗਿਣਤੀ ਪਿਛਲੇ 24 ਘੰਟਿਆਂ ’ਚ 5 ਤੀਰਥ ਯਾਤਰੀਆਂ ਦੀ ਮੌਤ ਨਾਲ ਇੱਥੇ ਪਹੁੰਚੀ ਹੈ। ਰਾਜ ਆਫ਼ਤ ਪ੍ਰਬੰਧਨ ਕੇਂਦਰ ਅਨੁਸਾਰ, ਮੰਗਲਵਾਰ ਤੋਂ ਬੁੱਧਵਾਰ 24 ਘੰਟਿਆਂ ’ਚ ਕੇਦਾਰਨਾਥ ’ਚ ਤਿੰਨ ਅਤੇ ਗੰਗੋਤਰੀ ’ਚ 2 ਤੀਰਥ ਯਾਤਰੀਆਂ ਦੇ ਵੱਖ-ਵੱਖ ਸਿਹਤ ਕਾਰਨਾਂ ਕਰ ਕੇ ਮੌਤ ਹੋ ਗਈ। ਦੱਸਣਯੋਗ ਹੈ ਕਿ ਹੁਣ ਤੱਕ ਕੇਦਾਰਨਾਥ ’ਚ 33, ਗੰਗੋਤਰੀ ’ਚ 5, ਬਦਰੀਨਾਥ ’ਚ 16 ਅਤੇ ਯਮੁਨੋਤਰੀ ’ਚ 13 ਤੀਰਥ ਯਾਤਰੀਆਂ ਦੀ ਮੌਤ ਹੋਈ ਹੈ। ਇਨ੍ਹਾਂ ’ਚ ਜ਼ਿਆਦਾਤਰ ਦੀ ਮੌਤ ਦਿਲ ਦਾ ਦੌਰਾ ਪੈਣ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਹੋਣਾ ਦੱਸੀ ਗਈ ਹੈ।

Related posts

ਦਿੱਲੀ ਦੀ ਹਵਾ ’ਚ ਘੁਲਿਆ ਜ਼ਹਿਰ! ਸਾਹ ਲੈਣਾ ਵੀ ਹੋਇਆ ਮੁਸ਼ਕਿਲ, ਗੰਭੀਰ ਸ਼੍ਰੇਣੀ ਚ ਪੁੱਜਾ ਏ.ਕਿਊ.ਆਈ.

Bunty

ਸ਼ਿਮਲਾ ਵਿੱਚ ਮੀਂਹ ਕਾਰਨ ਹੋਏ ਲੈਂਡਸਲਾਈਡ ’ਚ 6 ਗੱਡੀਆਂ ਦਬੀਆਂ, ਟੂਰਿਸਟਾਂ ਲਈ ਐਡਵਾਇਜ਼ਰੀ ਜਾਰੀ

Bunty

ਮਥੁਰਾ ਅਤੇ ਬ੍ਰਜ ਭੂਮੀ ਵਿਕਾਸ ਦੀ ਦੌੜ ’ਚ ਪਿੱਛੇ ਨਹੀਂ ਰਹਿਣਗੇ : ਮੋਦੀ

Bunty