International

ਮੇਰੀ ਚੀਨ ਯਾਤਰਾ ਬਹੁਤ ਸਫਲ ਰਹੇਗੀ: ਕੇ.ਪੀ. ਸ਼ਰਮਾ ਓਲੀ

ਕਾਠਮੰਡੂ – ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਕਿਹਾ ਕਿ ਉਨ੍ਹਾਂ ਦੀ ਆਗਾਮੀ ਚੀਨ ਦੀ ਸਰਕਾਰੀ ਯਾਤਰਾ ਬਹੁਤ ਸਫਲ ਰਹੇਗੀ। ਅਹੁਦਾ ਸੰਭਾਲਣ ਤੋਂ ਬਾਅਦ ਇਹ ਕਿਸੇ ਗੁਆਂਢੀ ਦੇਸ਼ ਦਾ ਉਨ੍ਹਾਂ ਦੀ ਪਹਿਲੀ ਯਾਤਰਾ ਹੋਵੇਗੀ। ਓਲੀ ਨੇ ਕਿਹਾ, “ਮੈਂ 2 ਦਸੰਬਰ ਨੂੰ ਚੀਨ ਦੀ ਯਾਤਰਾ ‘ਤੇ ਜਾ ਰਿਹਾ ਹਾਂ ਅਤੇ ਇਹ ਸਿਰਫ਼ ਇੱਕ ਦੌਰਾ ਨਹੀਂ ਹੋਵੇਗਾ।”ਉਨ੍ਹਾਂ ਕਿਹਾ ਕਿ ਉਹ ਯਾਤਰਾ ਦੌਰਾਨ ਲੋਕਾਂ ਅਤੇ ਦੇਸ਼ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਗੇ। ਓਲੀ ਨੇ ਸਪੱਸ਼ਟ ਕੀਤਾ ਕਿ ਉਹ ਯਾਤਰਾ ਦੌਰਾਨ ਚੀਨ ਤੋਂ ਕਰਜ਼ਾ ਮੰਗਣ ਦੀ ਸਥਿਤੀ ਵਿੱਚ ਨਹੀਂ ਹਨ। ਉਨ੍ਹਾਂ ਕਿਹਾ, “ਉਤਪਾਦਕਤਾ ਨੂੰ ਵਧਾਉਣਾ ਮੇਰੀ ਤਰਜੀਹ ਹੋਵੇਗੀ।” ਹਾਲਾਂਕਿ ਸਰਕਾਰ ਨੇ ਅਜੇ ਤੱਕ ਓਲੀ ਦੀ ਯਾਤਰਾ ਅਤੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

Related posts

ਟੀਟੀਪੀ ਨੂੰ ਆਪਣੀ ਜ਼ਮੀਨ ਦਾ ਇਸਤੇਮਾਲ ਨਹੀਂ ਕਰਨ ਦੇਵੇਗਾ ਤਾਲਿਬਾਨ

Bunty

ਥਾਈਲੈਂਡ ਸਰਕਾਰ ਨੇ ਪਾਸ ਕੀਤਾ ਰਸਾਇਣਕ ਕਾਸਟਰੇਸ਼ਨ ਬਿੱਲ, ਹੁਣ ਦੇਸ਼ ‘ਚ ਸੈਕਸ ਅਪਰਾਧ ਕਰਨ ਵਾਲਿਆਂ ਦੀ ਖੈਰ ਨਹੀਂਂ

Bunty

ਵਿਸ਼ਵ ਬੈਂਕ ਬੰਗਲਾਦੇਸ਼ ਨੂੰ ਦੇ ਸਕਦੈ 2 ਅਰਬ ਡਾਲਰ ਦੀ ਵਾਧੂ ਰਾਸ਼ੀ

Bunty