International

ਜ਼ਿੰਦਾ ਹੈ ਓਸਾਮਾ ਬਿਨ ਲਾਦੇਨ ਦਾ ਪੁੱਤਰ ਹਮਜ਼ਾ, ਅਲਕਾਇਦਾ ‘ਚ ਮੁੜ ਸ਼ਾਮਲ ਹੋਣ ਦੀ ਕਰ ਰਿਹਾ ਤਿਆਰੀ ;

ਕਾਬੁਲ – ਖਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਨੇ 11 ਸਤੰਬਰ, 2001 ਨੂੰ ਆਪਣੇ ਅੱਤਵਾਦੀ ਹਮਲੇ ਨਾਲ ਅਮਰੀਕਾ ਨੂੰ ਡਰਾ ਦਿੱਤਾ ਸੀ। ਵਰਲਡ ਟਰੇਡ ਸੈਂਟਰ ਸਮੇਤ ਅਮਰੀਕਾ ਦੀਆਂ ਦੋ ਸਭ ਤੋਂ ਉੱਚੀਆਂ ਇਮਾਰਤਾਂ ‘ਤੇ ਹਮਲਾ ਹੋਇਆ ਸੀ, ਜਿਸ ਵਿਚ 3,000 ਲੋਕ ਮਾਰੇ ਗਏ ਸਨ। ਇਹ ਅਮਰੀਕਾ ਅਤੇ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ। ਇਸ ਹਮਲੇ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨੂੰ 2011 ਵਿੱਚ ਪਾਕਿਸਤਾਨ ਦੇ ਐਬਟਾਬਾਦ ਵਿੱਚ ਅਮਰੀਕੀ ਸੀਲ ਕਮਾਂਡੋਜ਼ ਨੇ ਮਾਰ ਦਿੱਤਾ ਸੀ। ਉਸ ਦੇ ਬੇਟੇ ਹਮਜ਼ਾ ਬਿਨ ਲਾਦੇਨ ਦੇ ਵੀ 2019 ਵਿੱਚ ਮਾਰੇ ਜਾਣ ਦੀ ਖ਼ਬਰ ਸੀ, ਪਰ ਹੁਣ ਸੂਚਨਾ ਮਿਲ ਰਹੀ ਹੈ ਕਿ ਉਹ ਜ਼ਿੰਦਾ ਹੈ ਅਤੇ ਇੱਕ ਵਾਰ ਫਿਰ ਤੋਂ ਪੂਰੀ ਦੁਨੀਆ ਵਿੱਚ ਅੱਤਵਾਦ ਦੀ ਲਹਿਰ ਪੈਦਾ ਕਰਨ ਲਈ ਸਰਗਰਮ ਹੋ ਗਿਆ ਹੈ।’ਦਿ ਮਿਰਰ’ ਦੀ ਰਿਪੋਰਟ ਮੁਤਾਬਕ ਓਸਾਮਾ ਬਿਨ ਲਾਦੇਨ ਦਾ ਪੁੱਤਰ ਹਮਜ਼ਾ ਜ਼ਿੰਦਾ ਹੈ ਅਤੇ ਅੱਤਵਾਦੀ ਸੰਗਠਨ ਅਲਕਾਇਦਾ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਮਜ਼ਾ ਦੇ ਨਾਲ ਉਸ ਦਾ ਭਰਾ ਅਬਦੁੱਲਾ ਬਿਨ ਲਾਦੇਨ ਵੀ ਸਰਗਰਮ ਹੈ।ਰਿਪੋਰਟ ਵਿੱਚ ਲਾਦੇਨ ਦੇ ਪੁੱਤਰ ਨੂੰ ਦਹਿਸ਼ਤ ਦਾ ਕ੍ਰਾਊਨ ਪਿ੍ਰੰਸ ਕਿਹਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਉੱਤਰੀ ਅਫਗਾਨਿਸਤਾਨ ਦੇ ਕਿਸੇ ਟਿਕਾਣੇ ‘ਤੇ ਲੁਕਿਆ ਹੋਇਆ ਹੈ ਅਤੇ 450 ਸਨਾਈਪਰ ਲਗਾਤਾਰ ਉਸ ਦੀ ਪਹਿਰੇਦਾਰੀ ਕਰ ਰਹੇ ਹਨ।

Related posts

ਜੰਗਬੰਦੀ ਸਮਝੌਤੇ ਨੂੰ ਤੋੜਕੇ ਥਾਈਲੈਂਡ ਵਲੋਂ ਕੰਬੋਡੀਆ ਉਪਰ ਹਵਾਈ ਹਮਲੇ

admin

ਇਜ਼ਰਾਈਲੀ ਹਮਲੇ ਚ ਨਬਾਤੀਆ ਦੇ ਮੇਅਰ ਦੀ ਮੌਤ: ਲੇਬਨਾਨੀ ਅਧਿਕਾਰੀ

Bunty

ਟਰੰਪ ‘ਗਲੋਬਲ ਪੁਲਿਸਮੈਨ’ ਬਣ ਕੇ ਪੂਰੀ ਦੁਨੀਆ ਨੂੰ ਧਮਕੀ ਕਿਉਂ ਦੇ ਰਿਹਾ ?

admin