International

ਮੈਕਸੀਕੋ ‘ਚ ਫਿਰ ਮਹਿਸੂਸ ਕੀਤੇ ਭੂਚਾਲ ਦੇ ਜ਼ਬਰਦਸਤ ਝਟਕੇ, 6.8 ਰਹੀ ਤੀਬਰਤਾ

ਮੈਕਸੀਕੋ ਸਿਟੀ – ਵੀਰਵਾਰ ਤੜਕੇ ਪੱਛਮੀ ਮੈਕਸੀਕੋ ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ। ਮੈਕਸੀਕੋ ਸਿਟੀ ਵਿਚ ਭੂਚਾਲ ਕਾਰਨ ਇਕ ਔਰਤ ਦੀ ਮੌਤ ਹੋ ਗਈ। ਮੈਕਸੀਕੋ ਵਿੱਚ ਇਸ ਹਫ਼ਤੇ ਇਹ ਦੂਜਾ ਭੂਚਾਲ ਹੈ। ਵੀਰਵਾਰ ਤੜਕੇ ਆਏ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ।
ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਹੋਏ, ਮੈਕਸੀਕੋ ਸਿਟੀ ਸਰਕਾਰ ਨੇ ਕਿਹਾ ਕਿ ਰਾਜਧਾਨੀ ਦੇ ਦੱਖਣ ਵਿੱਚ ਇਕ ਵਿਅਕਤੀ ਨੂੰ ਭੂਚਾਲ ਤੋਂ ਬਾਅਦ ਘਾਤਕ ਦਿਲ ਦਾ ਦੌਰਾ ਪਿਆ ਸੀ।ਨਾਲ ਹੀ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਭਰ ‘ਚ ਕਿਤੇ ਵੀ ਗੰਭੀਰ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ।
ਮੈਕਸੀਕੋ ਵਿੱਚ ਇਸ ਹਫ਼ਤੇ ਆਏ ਪਹਿਲੇ ਭੂਚਾਲ ਦੀ ਤੀਬਰਤਾ ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਵਿੱਚ 7.0 ਮਾਪੀ ਗਈ ਹੈ। ਅੱਜ ਦਾ ਭੂਚਾਲ ਸੋਮਵਾਰ ਦੇ ਭੂਚਾਲ ਨਾਲੋਂ ਕਮਜ਼ੋਰ ਸੀ। ਵੀਰਵਾਰ ਨੂੰ ਭੂਚਾਲ ਦੀ ਤੀਬਰਤਾ 6.8 ਦਰਜ ਕੀਤੀ ਗਈ।
ਮੈਕਸੀਕੋ ਸਿਟੀ ਦੇ ਰੋਮਾ ਸੁਰ ਇਲਾਕੇ ‘ਚ ਭੂਚਾਲ ਦੇ ਝਟਕਿਆਂ ਤੋਂ ਡਰਦੇ ਲੋਕ ਰਾਤ ਨੂੰ ਘਰਾਂ ਤੋਂ ਬਾਹਰ ਆ ਗਏ। ਚਾਰ ਵਾਰ ਭੂਚਾਲ ਦਾ ਅਲਾਰਮ ਵੱਜਣ ਤੋਂ ਬਾਅਦ ਗੁਆਂਢੀਆਂ ਨੇ ਡਰ ਦੇ ਮਾਰੇ ਰਾਤ ਕੱਟੀ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਦਿਲਾਸਾ ਦਿੱਤਾ।

Related posts

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

admin

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

admin

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ

admin