ਨਵੀਂ ਦਿੱਲੀ – ਅਫ਼ਗਾਨਿਸਤਾਨ ’ਚ ਚੱਲ ਰਹੇ ਸਿਆਸੀ ਸੰਕਟ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਅਮਰੀਕਾ ਦਾ ਦੌਰਾ ਕਰ ਸਕਦੇ ਹਨ। ਅਫਗਾਨ ਸੰਕਟ ਦੇ ਕਾਰਨ ਵਧੀਆ ਮੁਸ਼ਕਿਲਾਂ ਦੇ ਚਲਦੇ ਪ੍ਰਧਾਨ ਮੰਤਰੀ ਦਾ ਅਮਰੀਕੀ ਦੌਰਾ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ 22 ਤੋਂ 27 ਸਤੰਬਰ ਵਿਚਕਾਰ ਅਮਰੀਕੀ ਦੌਰਾ ਕਰ ਸਕਦੇ ਹਨ। ਇਸ ਦੌਰਾਨ ਪੀਐੱਮ ਮੋਦੀ ਵਾਸ਼ਿੰਗਟਨ ਤੇ ਨਿਊਯਾਰਕ ਦਾ ਦੌਰਾ ਕਰਨਗੇ। ਅਮਰੀਕਾ ’ਚ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਸੱਤਾ ਸੰਭਾਲੇ ਜਾਣ ਤੋਂ ਬਾਅਦ ਪੀਐੱਮ ਮੋਦੀ ਦਾ ਇਹ ਪਹਿਲਾਂ ਦੋਰਾ ਹੈ। ਫਿਲਹਾਲ ਪੀਐੱਮ ਮੋਦੀ ਦੌਰੇ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵਿਚਕਾਰ ਪਹਿਲੀ ਵਾਰ ਆਮੋ-ਸਾਹਮਣੇ ਦੀ ਮੁਲਾਕਾਤ ਹੋਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਦੋਵੇਂ ਨੇਤਾਂ ਕਰੀਬ 3 ਵਾਰ ਵਰਚੁਅਚ ਮੀਟਿੰਗ ’ਚ ਮਿਲ ਚੁੱਕੇ ਹਨ। ਦੋਵੇਂ ਨੇਤਾਵਾਂ ਵਿਚਕਾਰ ਪਹਿਲੀ ਵਰਚੁਅਲ ਮੁਲਾਕਾਤ ਮਾਰਚ ’ਚ ਕਵਾਡ ਸ਼ਿਖਰ ਸੰਮੇਲਨ ’ਚ ਹੋਈ ਸੀ, ਫਿਰ ਇਸ ਦੇ ਬਾਅਦ ਅਪ੍ਰੈਲ ’ਚ ਜਲਵਾਯੂ ਪਰਿਵਰਤਨ ਸੰਮੇਲਨ ਦੌਰਾਨ ਦੋਵਾਂ ਦੀ ਵਰਚੁਅਲ ਮੁਲਾਕਤ ਸੀ, ਫਿਰ ਆਖੀਰ ’ਚ ਜੀ-7 ਦੀ ਬੈਠਕ ’ਚ ਵੀ ਦੋਵੇਂ ਨੇਤਾਵਾਂ ਦੀ ਵਰਚੁਅਲ ਮੁਲਾਕਾਤ ਹੋਈ ਸੀ।ਅਫਗਾਨਿਸਤਾਨ ’ਚ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਵਿਚਕਾਰ ਮੋਦੀ ਨੇ ਅਮਰੀਕੀ ਦੌਰੇ ਦਾ ਖਾਸ ਮਹੱਤਵ ਹੈ। ਪੀਐੱਮ ਮੋਦੀ ਨੇ ਆਖਰੀ ਵਾਰ ਸਤੰਬਰ 2019 ’ਚ ਅਮਰੀਕਾ ਦੌਰਾ ਕੀਤਾ ਸੀ, ਜਦ ਸਮਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਊਡੀ ਮੋਦੀ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕੀ ਦੌਰੇ ਨਾਲ ਸਬੰਧਿਤ ਏਜੰਡੇ ਨੂੰ ਆਕਾਰ ਦੇਣ ਲਈ ਵਿਦੇੇਸ਼ ਸਕੱਤਰ ਹਰਸ਼ਵਰਧਨ ਸ਼ਿੰਗਲਾ ਨੇ ਵਾਸ਼ਿੰਗਟਨ ’ਚ ਬਾਇਡਨ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐਂਟਰੀ ਬਲਿੰਕਨ ਤੇ ਉਪ ਸਕੱਤਰ ਵੇਂਡੀ ਸ਼ਰਮਨ ਵੀ ਸ਼ਾਮਲ ਹਨ।
previous post