India

ਮੋਦੀ ਸਰਕਾਰ ਦੇ ਰਾਜ ’ਚ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਵਧੀਆਂ: ਕਾਂਗਰਸ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਕੇਂਦਰ ’ਤੇ ਨਿਸ਼ਾਨਾ ਸੇਧਿਆ ਅਤੇ ਹੈਰਾਨੀ ਜਤਾਈ ਕਿ ਇਹ ਕਿਸ ਤਰ੍ਹਾਂ ਦਾ ‘ਵਿਕਸਿਤ ਭਾਰਤ’ ਹੈ। ਖੜਗੇ ਨੇ ‘ਐਕਸ’ ਉੱਤੇ ਇੱਕ ਪੋਸਟ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ 2014 ਵਿੱਚ ਦੁੱਧ, ਪਿਆਜ਼, ਟਮਾਟਰ ਅਤੇ ਖੰਡ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੀ ਮੌਜੂਦਾ ਕੀਮਤਾਂ ਨਾਲ ਤੁਲਨਾ ਕੀਤੀ ਗਈ ਹੈ। ਕਾਂਗਰਸ ਪ੍ਰਧਾਨ ਨੇ ਵੀਡੀਓ ਦੇ ਨਾਲ ਲਿਖਿਆ, ‘‘ਮਹਿੰਗਾਈ-ਅਰਥਸ਼ਾਸਤਰ, ਇਹ ਕਿਹੋ ਜਿਹਾ ਵਿਕਸਿਤ ਭਾਰਤ ਹੈ? ਜਿੱਥੇ ਭਾਰਤੀ ਜਨਤਾ ਪਾਰਟੀ ਨੇ ਲੁੱਟ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਲਈ ਹੈ।’’ ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਆਰਥਿਕਤਾ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਲਗਾਤਾਰ ਘੇਰ ਰਹੀ ਹੈ ਅਤੇ ਵਧਦੀ ਬੇਰੁਜ਼ਗਾਰੀ ਅਤੇ ਮਹਿੰਗਾਈ ’ਤੇ ਚਿੰਤਾ ਜ਼ਾਹਰ ਕਰ ਰਹੀ ਹੈ।

Related posts

ਇਥੇ ਕੋਰੋਨਾ ਦਾ ਟੀਕਾ ਲਗਵਾ ਕੇ ਪਾ ਸਕਦੇ ਹੋ TV ਤੇ ਮੋਬਾਈਲ ਫ਼ੋਨ

Bunty

ਮੁਕਾਬਲੇ ’ਚ 10 ਲੱਖ ਦਾ ਇਨਾਮੀ ਨਕਸਲੀ ਕਮਾਂਡਰ ਢੇਰ

Bunty

SC ਦੇ ਵਕੀਲਾਂ ਦਾ ਦਾਅਵਾ, ਖਾਲਿਸਤਾਨ ਨੇ ਲਈ ਘਟਨਾ ਦੀ ਜ਼ਿੰਮੇਵਾਰੀ

Bunty