ਨਵੀਂ ਦਿੱਲੀ – ਸੰਸਦ ਵਿੱਚ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਦੀ ਸੁਰੱਖਿਆ ਉਲੰਘਣਾ ਦੀ ਗੰਭੀਰਤਾ ਨੂੰ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ ਅਤੇ ਇਸ ਮੁੱਦੇ ’ਤੇ ਕੋਈ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੀਦਾ। ਇੱਕ ਇੰਟਰਵਿਊ ਵਿੱਚ ਮੋਦੀ ਨੇ ਆਖਿਆ ਕਿ ਜਾਂਚ ਏਜੰਸੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਸਖਤ ਕਦਮ ਚੁੱਕ ਰਹੀਆਂ ਹਨ। ਉਨ੍ਹਾਂ ਇਹ ਵੀ ਆਖਿਆ ਕਿ ਇਸ ਘਟਨਾ ਪਿਛਲੇ ਲੋਕਾਂ ਅਤੇ ਉਨ੍ਹਾਂ ਦੇ ਮਨੋਰਥਾਂ ਦੀ ਤਹਿ ਤੱਕ ਜਾਣ ਵੀ ਜ਼ਰੂਰੀ ਹੈ। ਇੰਟਰਵਿਊ ਦੌਰਾਨ ਉਨ੍ਹਾਂ ਕਿਹਾ, ‘‘ਸੰਸਦ ਦੀ ਸੁਰੱਖਿਆ ’ਚ ਸੰਨ੍ਹ ਲੱਗਣਾ ਦੁਖਦਾਈ ਅਤੇ ਚਿੰਤਾ ਦਾ ਵਿਸ਼ਾ ਹੈ।’’ ਮੋਦੀ ਨੇ ਅਪੀਲ ਕੀਤੀ, ‘‘ਸਮੂਹਿਕ ਭਾਵਨਾ ਨਾਲ ਹੱਲ ਲੱਭਣ ਦੇ ਯਤਨ ਵੀ ਕੀਤੇ ਜਾਣੇ ਚਾਹੀਦੇ ਹਨ। ਹਰ ਕਿਸੇ ਨੂੰ ਅਜਿਹੇ ਮੁੱਦੇ ’ਤੇ ਵਿਵਾਦ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ।’’
ਪ੍ਰਧਾਨ ਮੰਤਰੀ ਮੋਦੀ ਨੇ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਸੰਸਦ ’ਚ ਜੋ ਘਟਨਾ ਹੋਈ ਹੈ ਉਹ ਬਹੁਤ ਦੁਖਦ ਹੈ ਅਤੇ ਚਿੰਤਾਜਨਕ ਹੈ। ਸਪੀਕਰ ਓਮ ਬਿਰਲਾ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਜ਼ਰੂਰੀ ਕਦਮ ਚੁੱਕ ਰਹੇ ਹਨ। ਜਾਂਚ ਏਜੰਸੀਆਂ ਸਖਤੀ ਨਾਲ ਜਾਂਚ ਕਰ ਰਹੀਆਂ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਇਸਦੇ ਪਿੱਛੇ ਕਿਹੜੇ ਤੱਤ ਹਨ ਅਤੇ ਉਨ੍ਹਾਂ ਦੇ ਮਨਸੂਬੇ ਕੀ ਹਨ। ਇਸਦੀ ਡੁੰਘਾਈ ’ਚ ਜਾਣਾ ਚਾਹੀਦਾ ਹੈ। ਸਾਨੂੰ ਇਕੱਠੇ ਹੋ ਕੇ ਹਲ ਦੇ ਰਸਤੇ ਲੱਭਣੇ ਚਾਹੀਦੇ ਹਨ। ਅਜਿਹੇ ਵਿਸ਼ੇ ’ਤੇ ਵਿਰੋਧ ਅਤੇ ਰਾਜਨੀਤੀ ਕਰਨ ਤੋਂ ਬਚਣਾ ਚਾਹੀਦਾ ਹੈ।
previous post
