India

ਰਾਮ ਮੰਦਰ ਬਾਰੇ ਸ਼ੰਕਰਾਚਾਰਿਆ ਨੂੰ ਆਲੋਚਨਾ ਨਹੀਂ ਕਰਨੀ ਚਾਹੀਦੀ: ਨਰਾਇਣ ਰਾਣੇ

ਪਾਲਘਰ – ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਸ਼ੰਕਰਾਚਾਰਿਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ‘ਸਿਆਸੀ ਨਜ਼ਰੀਏ’ ਨਾਲ ਦੇਖਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸ਼ੰਕਰਾਚਾਰਿਆ ਨੂੰ ਰਾਮ ਮੰਦਰ ਬਾਰੇ ਆਲੋਚਨਾ ਨਾ ਕਰਕੇ ਇਸ ਕਾਰਜ ਲਈ ਆਪਣਾ ਆਸ਼ੀਰਵਾਦ ਦੇਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਸ਼ੰਕਰਾਚਾਰੀਆ ਨੂੰ ਹਿੰਦੂ ਧਰਮ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸ਼ੰਕਰਾਚਾਰਿਆ ਨੂੰ ਦੱਸਣਾ ਚਾਹੀਦਾ ਹੈ ਕਿ ਹਿੰਦੂ ਧਰਮ ਲਈ ਉਨ੍ਹਾਂ ਦਾ ਕੀ ਯੋਗਦਾਨ ਹੈ। ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਉਹ ਕਿਸੇ ਅਜਿਹੇ ਵਿਅਕਤੀ ’ਤੇ ਟਿੱਪਣੀ ਨਹੀਂ ਕਰਨਗੇ, ਜਿਸ ਕੋਲ ਕੋਈ ਅਹੁਦਾ ਨਹੀਂ ਹੈ ਅਤੇ ਉਹ ਘਰ ਬੈਠਾ ਹੈ। ਰਾਣੇ ਨੇ ਦਾਅਵਾ ਕੀਤਾ ਕਿ ਠਾਕਰੇ ਦੇ ਧੜੇ ਨੂੰ ਹੋਰ ਨੁਕਸਾਨ ਹੋਵੇਗਾ ਕਿਉਂਕਿ ਉਸ ਦੇ ਨਾਲ 16 ਵਿੱਚੋਂ ਅੱਠ ਵਿਧਾਇਕ ਸਾਡੇ (ਭਾਜਪਾ ਦੀ ਅਗਵਾਈ ਵਾਲੇ ਗਠਜੋੜ) ਕੋਲ ਆ ਰਹੇ ਹਨ ਅਤੇ ਜਲਦੀ ਹੀ ਸ਼ਾਮਲ ਹੋ ਜਾਣਗੇ।

Related posts

ਜੇਕਰ ਕਿਸਾਨਾਂ ਲਈ ਕਾਨੂੰਨ ਬਣਾਏ ਗਏ ਹਨ ਤਾਂ ਉਹ ਸੜਕਾਂ ’ਤੇ ਕਿਉਂ ਹਨ : ਰਾਹੁਲ ਗਾਂਧੀ

Bunty

ਮਿਡ-ਡੇਅ ਮੀਲ ਲਾਪਰਵਾਹੀ: ਨਮਕ ਦੀ ਥਾਂ ਡਿਟਰਜੈਂਟ ਪਾਊਡਰ ਖਾਣੇ ਵਿੱਚ ਮਿਲਾ ਦਿੱਤਾ

admin

1984 ਸਿੱਖ ਕਤਲੇਆਮ: ਅਦਾਲਤ ਵਲੋਂ ਜਗਦੀਸ਼ ਟਾਈਟਲਰ ’ਤੇ ਦੋਸ਼ ਆਇਦ

Bunty