International

ਰਾਸ਼ਟਰਪਤੀ ਚੋਣਾਂ ’ਚ ਪੁਤਿਨ ਖ਼ਿਲਾਫ਼ ਇੱਕ ਖੱਬੇ ਪੱਖੀ ਉਮੀਦਵਾਰ ਮੈਦਾਨ ਵਿੱਚ

ਮਾਸਕੋ – ਰੂਸ ਦੇ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਖੱਬੇ ਪੱਖੀ ਪਾਰਟੀ ਦੇ ਉਮੀਦਵਾਰ ਨੂੰ ਮਾਰਚ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਰਾਸ਼ਟਰਪਤੀ ਚੋਣਾਂ ਵਿੱਚ ਵਲਾਦੀਮੀਰ ਪੁਤਿਨ ਦੀ ਜਿੱਤ ਦੀ ਮਜ਼ਬੂਤ ਸੰਭਾਵਨਾ ਹੈ। ਕਮਿਸ਼ਨ ਵੱਲੋਂ ਨਿਕੋਲਾਈ ਖਾਰੀਤੋਨੋਵ ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਰਾਸ਼ਟਰਪਤੀ ਚੋਣ ਦੀ ਦੌੜ ਵਿੱਚ ਤਿੰਨ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਸੰਸਦ ਦੇ ਹੇਠਲੇ ਸਦਨ ਦੇ ਮੈਂਬਰ ਖਰੀਤੋਨੋਵ ਨੇ ਰਾਸ਼ਟਰਪਤੀ ਪੁਤਿਨ ਦੀਆਂ ਘਰੇਲੂ ਨੀਤੀਆਂ ਦਾ ਵਿਰੋਧ ਕੀਤਾ ਹੈ, ਪਰ ਯੂਕ੍ਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦਾ ਸਮਰਥਨ ਕੀਤਾ ਹੈ। ਖੱਬੇਪੱਖੀ ਉਮੀਦਵਾਰ ਆਮ ਤੌਰ ‘’ਤੇ ਰਾਸ਼ਟਰਪਤੀ ਚੋਣਾਂ ਵਿਚ ਚੰਗੀਆਂ ਵੋਟਾਂ ਹਾਸਲ ਕਰਦੇ ਹਨ ਪਰ ਮੌਜੂਦਾ ਹਾਲਾਤ ਵਿਚ ਖਾਰੀਤੋਨੋਵ ਪੁਤਿਨ ਲਈ ਕੋਈ ਵੱਡੀ ਚੁਣੌਤੀ ਬਣਦੇ ਨਹੀਂ ਜਾਪਦੇ। 2004 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਖੱਬੇਪੱਖੀ ਪਾਰਟੀ ਦੇ ਉਮੀਦਵਾਰ ਨੂੰ ਸਿਰਫ਼ 13.8 ਫ਼ੀਸਦੀ ਵੋਟਾਂ ਮਿਲੀਆਂ ਸਨ।

Related posts

ਈਰਾਨ ਦੀ ਨਾਕਾਬੰਦੀ ਜਾਂ ਹੋਰ ਹਵਾਈ ਹਮਲੇ : ਕੀ ਹੈ ਅਮਰੀਕਾ ਦੀ ਅਗਲੀ ਰਣਨੀਤੀ ?

admin

ਈਰਾਨ ਕੋਲ ਸਿਰਫ਼ 22 ਦਿਨਾਂ ਦਾ ਤੇਲ ਭੰਡਾਰ ਹੈ ?

admin

ਦਿੱਲੀ ਤੋਂ ਸ਼ਿਮਲਾ ਤੱਕ ਮਾਰ ਕਰ ਸਕਦੀ ਪਾਕਿਸਤਾਨ ਦੀ ਫਤਿਹ 11 ਮਿਜ਼ਾਈਲ !

admin