International

ਰੂਸ ਨੇ ਮਿਜ਼ਾਈਲ ਹਮਲਿਆਂ ਨਾਲ ਯੂਕ੍ਰੇਨ ਦੇ 2 ਸਭ ਤੋਂ ਵੱਡੇ ਸ਼ਹਿਰਾਂ ਨੂੰ ਬਣਾਇਆ ਨਿਸ਼ਾਨਾ

ਕੀਵ – ਰੂਸ ਨੇ ਮੰਗਲਵਾਰ ਨੂੰ ਯੂਕ੍ਰੇਨ ਦੇ 2 ਸਭ ਤੋਂ ਵੱਡੇ ਸ਼ਹਿਰਾਂ ‘ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਸ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਖਾਰਕੀਵ ਖੇਤਰ ਦੇ ਗਵਰਨਰ ਓਲੇਹ ਸਿਨਲਿਯੂਬੋਵ ਨੇ ਕਿਹਾ ਕਿ ਰੂਸ ਨੇ ਖਾਰਕੀਵ ਸ਼ਹਿਰ ਦੇ ਕੇਂਦਰ ਅਤੇ ਹੋਰ ਖੇਤਰਾਂ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 41 ਲੋਕ ਜ਼ਖ਼ਮੀ ਹੋ ਗਏ। ਪੁਤਿਨ ਨੇ ਨਵੇਂ ਸਾਲ ਦੇ ਪਹਿਲੇ ਦਿਨ ਇਕ ਫ਼ੌਜੀ ਹਸਪਤਾਲ ਦਾ ਦੌਰਾ ਕੀਤਾ ਸੀ ਅਤੇ ਕਿਹਾ ਸੀ ਕਿ ਰੂਸ ਦੇ ਸਰਹੱਦੀ ਸ਼ਹਿਰ ਬੇਲਗੋਰੋਦ ’ਤੇ ਗੋਲਾਬਾਰੀ ਦੇ ਬਾਅਦ ਯੂਕ੍ਰੇਨ ’ਤੇ ਹਮਲੇ ਤੇਜ਼ ਕੀਤੇ ਜਾਣਗੇ। ਬੇਲਗੋਰੋਦ ’ਤੇ ਯੂਕ੍ਰੇਨ ਦੇ ਹਮਲੇ ਵਿਚ 2 ਦਰਜਨ ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਪੁਤਨ ਨੇ ਕਿਹਾ ਕਿ ਉਹ ਸਾਨੂੰ ਧਮਕਾਉਣਾ ਚਾਹੁੰਦੇ ਹਨ ਅਤੇ ਸਾਡੇ ਦੇਸ਼ ਵਿੱਚ ਅਨਿਸ਼ਚਿਤਤਾ ਪੈਦਾ ਕਰਨਾ ਚਾਹੁੰਦੇ ਹਨ। ਅਸੀਂ ਆਪਣੇ ਹਮਲਿਆਂ ਨੂੰ ਹੋਰ ਤੇਜ਼ ਕਰਾਂਗੇ। ਸਾਡੇ ਆਮ ਲੋਕਾਂ ਵਿਰੁੱਧ ਕੀਤੇ ਗਏ ਹਰ ਅਪਰਾਧ ਦੀ ਸਜ਼ਾ ਦਿੱਤੀ ਜਾਵੇਗੀ। ਰੂਸ ਨੇ ਬੇਲਗੋਰੋਡ ’ਤੇ ਹੋਏ ਹਮਲੇ ਨੂੰ ’ਅੱਤਵਾਦੀ ਹਮਲਾ’ ਦੱਸਿਆ ਹੈ। ਜਵਾਬੀ ਕਾਰਵਾਈ ਵਿਚ ਰੂਸ ਨੇ ਸੋਮਵਾਰ ਨੂੰ ਯੂਕ੍ਰੇਨ ’ਤੇ 90 ਸ਼ਹੀਦ ਡਰੋਨ ਹਮਲੇ ਕੀਤੇ।

Related posts

ਟਰੰਪ ਲਈ ‘ਮੱਧ ਪੂਰਬ’ ਦੀ ਯਾਤਰਾ ਬਹੁਤ ਮਹੱਤਵਪੂਰਨ ਹੈ !

admin

ਕਿੰਗ ਚਾਰਲਸ ਦੀ ਨੂੰਹ ਤੇ ਰਿਸ਼ੀ ਸੁਨਕ ਸਮੇਤ ਕਈ ਲੋਕਾਂ ’ਤੇ ਕੀਤੀ ਨਸਲੀ ਟਿੱਪਣੀ

Bunty

ਸੰਯੁਕਤ ਰਾਸ਼ਟਰ ਦੇ ਜਲਵਾਯੂ ਸੰੰਮੇਲਨ ਦੇ ਕੁਝ ਅਣਛੂਹੇ ਪਹਿਲੂ

Bunty